TSK

TSK · ਹਿਜ਼ਕੀਏਲ 32:21

مراجع Treasury of Scripture Knowledge في ਪੰਜਾਬੀ IRV.

العودة إلى المقطع

ਦੁਸ਼ਟ ਪਤਾਲ ਵਿੱਚ ਮੁੜ੍ਹ ਜਾਣਗੇ, ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ੁਰ ਨੂੰ ਵਿਸਾਰ ਦਿੰਦੀਆਂ ਹਨ।

ਦੁਸ਼ਟ ਤਾਂ ਬੁਰਿਆਈ ਕਰਦਾ-ਕਰਦਾ ਨਾਸ ਹੋ ਜਾਂਦਾ ਹੈ, ਪਰ ਧਰਮੀ ਆਪਣੀ ਮੌਤ ਵਿੱਚ ਵੀ ਪਰਮੇਸ਼ੁਰ ਦੀ ਪਨਾਹ ਪਾਉਂਦਾ ਹੈ।

ਹੇਠੋਂ ਪਤਾਲ ਤੇਰੇ ਲਈ ਹਿੱਲ ਪਿਆ ਹੈ, ਕਿ ਤੇਰੇ ਆਉਣ ਦਾ ਸੁਆਗਤ ਕਰੇ, ਉਹ ਤੇਰੇ ਲਈ ਮੁਰਦਿਆਂ ਨੂੰ, ਅਰਥਾਤ ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ। ਉਹ ਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਖੜ੍ਹਾ ਕਰ ਦਿੱਤਾ ਹੈ।

ਤੂੰ ਸੁੰਦਰਤਾ ਵਿੱਚ ਕਿਹ ਦੇ ਨਾਲੋਂ ਵੱਧ ਕੇ ਸੀ? ਹੇਠਾਂ ਉਤਰ ਜਾ ਅਤੇ ਬੇਸੁੰਨਤਿਆਂ ਦੇ ਨਾਲ ਪਿਆ ਰਹਿ।

ਕੀ ਉਹ ਉਹਨਾਂ ਸੂਰਮਿਆਂ ਦੇ ਨਾਲ ਜੋ ਬੇਸੁੰਨਤਿਆਂ ਵਿੱਚੋਂ ਡਿੱਗ ਪਏ, ਜਿਹੜੇ ਆਪਣੇ ਜੰਗੀ ਸ਼ਸਤਰਾਂ ਸਣੇ ਪਤਾਲ ਵਿੱਚ ਉੱਤਰ ਗਏ, ਪਏ ਨਾ ਰਹਿਣਗੇ? ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਸਿਰਾਂ ਹੇਠਾਂ ਰੱਖੀਆਂ ਗਈਆਂ ਹਨ ਅਤੇ ਉਹਨਾਂ ਦੇ ਔਗੁਣ ਉਹਨਾਂ ਦੀਆਂ ਹੱਡੀਆਂ ਉੱਤੇ ਹਨ, ਕਿਉਂ ਜੋ ਉਹ ਜੀਉਂਦਿਆਂ ਦੀ ਧਰਤੀ ਵਿੱਚ ਸੂਰਮਿਆਂ ਦੇ ਲਈ ਭੈਅ ਦਾ ਕਾਰਨ ਸਨ।