ਯਹੋਵਾਹ ਕੌਮਾਂ ਦੀ ਸਲਾਹ ਨੂੰ ਅਕਾਰਥ ਕਰਦਾ, ਲੋਕਾਂ ਦੀਆਂ ਜੁਗਤਾਂ ਨੂੰ ਵਿਅਰਥ ਕਰ ਦਿੰਦਾ ਹੈ।
TSK
TSK · ਗਲਤੀਆਂ ਨੂੰ 2:21
مراجع Treasury of Scripture Knowledge في ਪੰਜਾਬੀ IRV.
ਤੁਸੀਂ ਕਿਵੇਂ ਆਖਦੇ ਹੋ, ਕਿ ਅਸੀਂ ਬੁੱਧਵਾਨ ਹਾਂ, ਅਤੇ ਯਹੋਵਾਹ ਦੀ ਬਿਵਸਥਾ ਸਾਡੇ ਕੋਲ ਹੈ? ਪਰ ਵੇਖੋ, ਲਿਖਾਰੀਆਂ ਦੀ ਝੂਠੀ ਲਿਖਤ ਨੇ ਉਸ ਨੂੰ ਝੂਠਾ ਹੀ ਬਣਾ ਦਿੱਤਾ।
¶ ਸੋ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ, ਜਦੋਂ ਪਰਮੇਸ਼ੁਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ।
ਪਰ ਇਹ ਜੋ ਕਿਰਪਾ ਤੋਂ ਹੋਇਆ ਤਾਂ ਫੇਰ ਕਰਮਾਂ ਤੋਂ ਨਹੀਂ। ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ।
ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਵਿਅਰਥ ਹੈ ਅਤੇ ਤੁਹਾਡੀ ਵਿਸ਼ਵਾਸ ਬੇਕਾਰ ਹੈ।
ਤਾਂ ਵੀ ਇਹ ਜਾਣ ਕੇ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਕੇਵਲ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ, ਅਸੀਂ ਆਪ ਵੀ ਮਸੀਹ ਯਿਸੂ ਉੱਤੇ ਵਿਸ਼ਵਾਸ ਕੀਤਾ ਤਾਂ ਕਿ ਅਸੀਂ ਬਿਵਸਥਾ ਦੇ ਕੰਮਾਂ ਤੋਂ ਨਹੀਂ ਪਰ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਧਰਮੀ ਠਹਿਰਾਏ ਜਾਈਏ ਕਿਉਂਕਿ ਕੋਈ ਵੀ ਬਿਵਸਥਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ।
¶ ਫੇਰ ਭਲਾ, ਬਿਵਸਥਾ ਪਰਮੇਸ਼ੁਰ ਦੇ ਵਾਇਦਿਆਂ ਦੇ ਵਿਰੁੱਧ ਹੈ? ਕਦੇ ਨਹੀਂ ਜੇਕਰ ਅਜਿਹੀ ਬਿਵਸਥਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸਕਦੀ ਤਾਂ ਧਾਰਮਿਕਤਾ ਸੱਚੀ ਮੁੱਚੀ ਬਿਵਸਥਾ ਤੋਂ ਪ੍ਰਾਪਤ ਹੁੰਦਾ।
¶ ਸੋ ਜੇ ਲੇਵੀ ਵਾਲੀ ਜਾਜਕਾਈ ਨਾਲ ਜਿਸ ਦੇ ਹੁੰਦਿਆਂ ਕੌਮਾਂ ਨੂੰ ਬਿਵਸਥਾ ਮਿਲੀ ਸੀ ਸੰਪੂਰਨਤਾਈ ਪ੍ਰਾਪਤ ਹੁੰਦੀ, ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ?