ਫਿਰ ਹੂਸ਼ਈ ਨੇ ਇਹ ਵੀ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਹ ਦੇ ਮਨੁੱਖਾਂ ਨੂੰ ਜਾਣਦੇ ਹੋ ਕਿ ਉਹ ਕਿੰਨ੍ਹੇ ਵੱਡੇ ਸੂਰਮੇ ਹਨ ਅਤੇ ਇਸ ਵੇਲੇ ਉਹ ਆਪਣੇ ਜੀਆਂ ਵਿੱਚ ਉਸ ਰਿੱਛਣੀ ਵਾਂਗੂੰ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਖੋਹ ਲਏ ਗਏ ਹੋਣ। ਤੁਹਾਡਾ ਪਿਤਾ ਯੋਧਾ ਹੈ ਅਤੇ ਉਹ ਸਾਰੇ ਲੋਕਾਂ ਦੇ ਨਾਲ ਨਹੀਂ ਰਹੇਗਾ।
TSK
TSK · ਅੱਯੂਬ 21:25
مراجع Treasury of Scripture Knowledge في ਪੰਜਾਬੀ IRV.
2 ਸਮੂ 17:8
TSK
ਅੱਯੂਬ 3:20
TSK
“ਦੁਖਿਆਰਾਂ ਨੂੰ ਚਾਨਣ ਅਤੇ ਉਦਾਸ ਮਨ ਵਾਲਿਆਂ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ?
ਅੱਯੂਬ 9:18
TSK
ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ!
ਅੱਯੂਬ 20:23
TSK
ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ ਤਦ ਪਰਮੇਸ਼ੁਰ ਆਪਣਾ ਕਹਿਰ ਉਸ ਉੱਤੇ ਘੱਲੇਗਾ ਅਤੇ ਉਹ ਦੇ ਰੋਟੀ ਖਾਣ ਦੇ ਵੇਲੇ ਉਹ ਉਸ ਉੱਤੇ ਆ ਪਵੇਗਾ।
ਉਪਦੇਸ਼ਕ 6:2
TSK
ਕੋਈ ਅਜਿਹਾ ਹੈ ਜਿਸ ਨੂੰ ਪਰਮੇਸ਼ੁਰ ਨੇ ਧਨ, ਮਾਲ ਅਤੇ ਸਨਮਾਨ ਦਿੱਤਾ ਹੈ, ਐਥੋਂ ਤੱਕ ਕਿ ਉਸ ਨੂੰ ਕਿਸੇ ਚੀਜ਼ ਦੀ, ਜਿਸ ਨੂੰ ਉਹ ਦਾ ਜੀ ਲੋਚਦਾ ਹੈ, ਕੋਈ ਥੁੜ ਨਹੀਂ, ਤਾਂ ਵੀ ਪਰਮੇਸ਼ੁਰ ਉਸ ਨੂੰ ਉਹ ਸਭ ਵਰਤਣ ਦੀ ਸਮਰੱਥਾ ਨਹੀਂ ਦਿੰਦਾ, ਸਗੋਂ ਪਰਾਇਆ ਮਨੁੱਖ ਉਸ ਨੂੰ ਵਰਤਦਾ ਹੈ। ਇਹ ਵੀ ਵਿਅਰਥ ਅਤੇ ਇੱਕ ਭੈੜਾ ਰੋਗ ਹੈ।
ਹਿਜ਼ਕੀਏਲ 4:16
TSK
ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਵੇਖ, ਮੈਂ ਯਰੂਸ਼ਲਮ ਵਿੱਚ ਰੋਟੀ ਦੇ ਸਾਧਨ ਤੋੜ ਦਿਆਂਗਾ। ਇਸ ਲਈ ਉਹ ਰੋਟੀ ਤੋਲ ਕੇ ਚਿੰਤਾ ਨਾਲ ਖਾਣਗੇ ਅਤੇ ਪਾਣੀ ਵੀ ਦੁੱਖ ਨਾਲ ਮਿਣ-ਮਿਣ ਕੇ ਪੀਣਗੇ।