TSK

TSK · 2 ਇਤ 34:13

Treasury of Scripture Knowledge references in ਪੰਜਾਬੀ IRV.

Back to passage

¶ ਅਤੇ ਕਰਬਾਨ ਇਹ ਸਨ, ਸ਼ੱਲੂਮ ਤੇ ਅੱਕੂਬ ਤੇ ਤਲਮੋਨ ਤੇ ਅਹੀਮਾਨ ਤੇ ਉਨ੍ਹਾਂ ਦਾ ਭਰਾ ਸ਼ੱਲੂਮ ਮੁਖੀਆ ਸੀ

ਅਤੇ ਓਬੋਦ ਅਦੋਮ, ਉਨ੍ਹਾਂ ਦੇ ਭਰਾਵਾਂ ਨੂੰ ਓਬੇਦ-ਅਦੋਮ ਯਦੂਥੂਨ ਦੇ ਪੁੱਤਰ ਅਤੇ ਹੋਸਾਹ ਨੂੰ ਜੋ ਅਠਾਹਟ ਸਨ, ਦਰਬਾਨ ਹੋਣ ਲਈ

ਇੰਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਹੋਵਾਹ ਦੇ ਭਵਨ ਦੀ ਸੇਵਾ ਦੇ ਲਈ ਨਿਯੁਕਤ ਕੀਤੇ ਹੋਏ ਸਨ ਅਤੇ ਛੇ ਹਜ਼ਾਰ ਲਿਖਾਰੀ, ਅਤੇ ਨਿਆਈਂ ਸਨ

¶ ਦਰਬਾਨਾਂ ਦੇ ਦਲਾਂ ਦੇ ਬਾਰੇ, ਕਾਰਾਹੀਆਂ ਵਿੱਚੋਂ ਮਸ਼ਲਮਯਾਹ ਕੋਰੇ ਦਾ ਪੁੱਤਰ ਜਿਹੜਾ ਆਸਾਫ਼ ਦੇ ਪੁੱਤਰਾਂ ਵਿੱਚੋਂ ਸੀ

ਅਤੇ ਵੇਖ, ਲੱਕੜ ਕੱਟਣ ਵਾਲਿਆਂ ਨੂੰ ਜੋ ਤੇਰੇ ਸੇਵਕ ਹਨ ਮੈਂ ਭੋਜਨ ਲਈ ਇੱਕ ਲੱਖ ਪੰਜਾਹ ਹਜ਼ਾਰ ਮਣ ਝਾੜਵੀਂ ਕਣਕ, ਇੱਕ ਲੱਖ ਪੰਜਾਹ ਹਜ਼ਾਰ ਮਣ ਜੌਂ, ਪੰਦਰਾਂ ਹਜ਼ਾਰ ਮਣ ਦਾਖ਼ਰਸ ਅਤੇ ਪੰਦਰਾਂ ਹਜ਼ਾਰ ਮਣ ਤੇਲ ਦਿਆਂਗਾ।

ਅਤੇ ਸੁਲੇਮਾਨ ਪਾਤਸ਼ਾਹ ਦੇ ਇਹ ਖ਼ਾਸ ਸਰਦਾਰ ਸਨ ਜੋ ਲੋਕਾਂ ਉੱਤੇ ਮੁਕੱਰਰ ਸਨ, ਉਹ ਦੋ ਸੌ ਪੰਜਾਹ ਸਨ।

ਅਤੇ ਵੇਖੋ, ਯਹੋਵਾਹ ਦੇ ਸਾਰੇ ਕੰਮਾਂ ਵਿੱਚ ਅਮਰਯਾਹ ਪ੍ਰਧਾਨ ਜਾਜਕ ਤੁਹਾਡਾ ਮੁਖੀਆ ਹੈ ਅਤੇ ਪਾਤਸ਼ਾਹ ਦੇ ਸਾਰੇ ਕੰਮਾਂ ਵਿੱਚ ਇਸਮਾਏਲ ਦਾ ਪੁੱਤਰ ਜ਼ਬਦਯਾਹ ਹੈ ਜੋ ਯਹੂਦਾਹ ਦੇ ਘਰਾਣੇ ਦਾ ਹਾਕਮ ਹੈ ਅਤੇ ਲੇਵੀ ਵੀ ਤੁਹਾਡੇ ਅੱਗੇ ਹੁੱਦੇਦਾਰ ਹੋਣਗੇ। ਤਕੜੇ ਹੋ ਕੇ ਕੰਮ ਕਰੋ ਅਤੇ ਯਹੋਵਾਹ ਭਲੇ ਪੁਰਸ਼ਾਂ ਦੇ ਨਾਲ ਹੋਵੇ।

ਤਦ ਯਹੂਦਾਹ ਦੇ ਲੋਕਾਂ ਨੇ ਕਿਹਾ, “ਭਾਰ ਚੁੱਕਣ ਵਾਲਿਆਂ ਦਾ ਬਲ ਘੱਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ, ਇਸ ਲਈ ਅਸੀਂ ਸ਼ਹਿਰਪਨਾਹ ਨੂੰ ਨਹੀਂ ਬਣਾ ਸਕਦੇ।”

ਤਦ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਕਯਾਫ਼ਾ ਨਾਮ ਦੇ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ।