TSK

TSK · 1 ਇਤ 6:39

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਅਤੇ ਉਹਨਾਂ ਨੇ ਯਹੂਦੀਆਂ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਮ ਦੱਸੇ ਗਏ।

ਉਸੇ ਦਿਨ ਦਾਊਦ ਨੇ ਆਸਾਫ਼ ਤੇ ਉਹ ਦੇ ਭਰਾਵਾਂ ਦੇ ਹੱਥ ਵਿੱਚ ਇਹ ਯਹੋਵਾਹ ਲਈ ਧੰਨਵਾਦ ਦਾ ਗੀਤ ਪਹਿਲਾਂ ਸੌਂਪ ਦਿੱਤਾ,

¶ ਦਰਬਾਨਾਂ ਦੇ ਦਲਾਂ ਦੇ ਬਾਰੇ, ਕਾਰਾਹੀਆਂ ਵਿੱਚੋਂ ਮਸ਼ਲਮਯਾਹ ਕੋਰੇ ਦਾ ਪੁੱਤਰ ਜਿਹੜਾ ਆਸਾਫ਼ ਦੇ ਪੁੱਤਰਾਂ ਵਿੱਚੋਂ ਸੀ

ਤਦ ਸਭਾ ਵਿੱਚੋਂ ਯਹਜ਼ੀਏਲ ਲੇਵੀ ਉੱਤੇ ਜੋ ਆਸਾਫ਼ ਦੀ ਵੰਸ਼ ਵਿੱਚੋਂ ਸੀ ਅਤੇ ਜ਼ਕਰਯਾਹ ਦਾ ਪੁੱਤਰ ਤੇ ਬਨਾਯਾਹ ਦਾ ਪੋਤਾ ਤੇ ਯਈਏਲ ਦਾ ਪੜੋਤਾ ਤੇ ਮੱਤਨਯਾਹ ਦਾ ਪੜਪੋਤਾ ਸੀ ਯਹੋਵਾਹ ਦਾ ਆਤਮਾ ਉਤਰਿਆ

ਤਾਂ ਹਿਜ਼ਕੀਯਾਹ ਪਾਤਸ਼ਾਹ ਨੇ ਅਤੇ ਸਰਦਾਰਾਂ ਨੇ ਲੇਵੀਆਂ ਨੂੰ ਆਖਿਆ ਕਿ ਦਾਊਦ ਅਤੇ ਆਸਾਫ਼ ਗੈਬਦਾਨ ਦੇ ਵਾਕਾਂ ਵਿੱਚ ਯਹੋਵਾਹ ਦੀ ਉਸਤਤ ਗਾਓ ਤਾਂ ਉਨ੍ਹਾਂ ਨੇ ਖੁਸ਼ੀ ਨਾਲ ਉਹ ਦੀ ਉਸਤਤ ਕੀਤੀ ਅਤੇ ਉਨ੍ਹਾਂ ਨੇ ਸੀਸ ਨਿਵਾ ਕੇ ਮੱਥਾ ਟੇਕਿਆ

¶ ਗਾਇਕ - ਆਸਾਫ਼ ਦੀ ਸੰਤਾਨ, ਇੱਕ ਸੌ ਅੱਠਾਈ

ਗਾਇਕ ਇਹ ਸਨ: ਆਸਾਫ਼ ਦੀ ਸੰਤਾਨ ਇੱਕ ਸੌ ਅੱਠਤਾਲੀ,

¶ ਜੋ ਲੇਵੀ ਯਰੂਸ਼ਲਮ ਵਿੱਚ ਰਹਿ ਕੇ ਪਰਮੇਸ਼ੁਰ ਦੇ ਭਵਨ ਦੇ ਕੰਮ ਕਰਦੇ ਸਨ, ਉਨ੍ਹਾਂ ਦਾ ਪ੍ਰਧਾਨ ਉੱਜ਼ੀ ਸੀ ਜੋ ਆਸਾਫ਼ ਦੇ ਵੰਸ਼ ਦੇ ਗਾਇਕਾਂ ਵਿੱਚੋਂ ਸੀ, ਉਹ ਬਾਨੀ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾ ਦਾ ਪੁੱਤਰ ਸੀ।

ਕਿਉਂ ਜੋ ਪਹਿਲੇ ਸਮੇਂ ਵਿੱਚ ਅਰਥਾਤ ਦਾਊਦ ਤੇ ਆਸਾਫ਼ ਦੇ ਦਿਨਾਂ ਵਿੱਚ ਉਨ੍ਹਾਂ ਗਾਇਕਾਂ ਦੇ ਆਗੂ ਹੁੰਦੇ ਸਨ, ਜਿਹੜੇ ਪਰਮੇਸ਼ੁਰ ਲਈ ਉਸਤਤ ਅਤੇ ਧੰਨਵਾਦ ਦੇ ਗੀਤ ਗਾਉਂਦੇ ਸਨ।

¶ ਸੱਚ-ਮੁੱਚ ਇਸਰਾਏਲ ਲਈ ਅਰਥਾਤ ਖਾਲ਼ਸ ਦਿਲ ਵਾਲਿਆਂ ਦੇ ਲਈ ਪਰਮੇਸ਼ੁਰ ਭਲਾ ਹੈ।

ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੇਰਾ ਨਾਮ ਨੇੜੇ ਹੈ, ਲੋਕ ਤੇਰੇ ਅਚਰਜ਼ ਕਾਰਜਾਂ ਦਾ ਵਰਣਨ ਕਰਦੇ ਹਨ।

¶ ਮੈਂ ਪਰਮੇਸ਼ੁਰ ਅੱਗੇ ਆਪਣੀ ਅਵਾਜ਼ ਨਾਲ ਦੁਹਾਈ ਦਿਆਂਗਾ, ਹਾਂ, ਆਪਣੀ ਅਵਾਜ਼ ਨਾਲ ਪਰਮੇਸ਼ੁਰ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ।

ਹੇ ਪਰਮੇਸ਼ੁਰ, ਕੌਮਾਂ ਤੇਰੀ ਮਿਰਾਸ ਵਿੱਚ ਆ ਗਈਆਂ ਹਨ, ਉਨ੍ਹਾਂ ਨੇ ਤੇਰੀ ਪਵਿੱਤਰ ਹੈਕਲ ਨੂੰ ਭਰਿਸ਼ਟ ਕਰ ਦਿੱਤਾ ਹੈ, ਉਨ੍ਹਾਂ ਨੇ ਯਰੂਸ਼ਲਮ ਨੂੰ ਥੇਹ ਕਰ ਦਿੱਤਾ ਹੈ।

ਸਾਡੇ ਬਲ ਦੇ ਪਰਮੇਸ਼ੁਰ ਦਾ ਜੈਕਾਰਾ ਗਜਾਓ, ਯਾਕੂਬ ਦੇ ਪਰਮੇਸ਼ੁਰ ਲਈ ਖੁਸ਼ੀ ਨਾਲ ਲਲਕਾਰੋ!

ਹੇ ਪਰਮੇਸ਼ੁਰ, ਚੁੱਪ ਨਾ ਹੋ, ਚੁੱਪ ਕੀਤਾ ਨਾ ਰਹਿ ਅਤੇ ਚੈਨ ਨਾ ਲਈ, ਹੇ ਪਰਮੇਸ਼ੁਰ!