ਉਸ ਨੇ ਉਸ ਸਥਾਨ ਦਾ ਨਾਮ ਬੈਤਏਲ ਰੱਖਿਆ, ਪਰ ਪਹਿਲਾਂ ਉਸ ਨਗਰ ਦਾ ਨਾਮ ਲੂਜ਼ ਸੀ।
TSK
TSK · 2 ਇਤ 13:19
Treasury of Scripture Knowledge references in ਪੰਜਾਬੀ IRV.
ਉਸ ਨੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਅਤੇ ਉਹ ਦੇ ਸਾਰੇ ਸ਼ਹਿਰਾਂ ਨੂੰ ਜਿੱਤ ਲਿਆ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ, ਕਿਸੇ ਨੂੰ ਬਾਕੀ ਨਾ ਛੱਡਿਆ। ਜਿਵੇਂ ਉਸ ਨੇ ਹਬਰੋਨ ਅਤੇ ਲਿਬਨਾਹ ਅਤੇ ਉਹਨਾਂ ਦੇ ਰਾਜਿਆਂ ਨਾਲ ਕੀਤਾ ਸੀ ਉਸੇ ਤਰ੍ਹਾਂ ਉਸ ਨੇ ਦਬੀਰ ਅਤੇ ਉਹ ਦੇ ਰਾਜੇ ਨਾਲ ਕੀਤਾ।
ਤਾਂ ਉਹ ਹੱਦ ਪਰਬਤ ਦੀ ਟੀਸੀ ਤੋਂ ਨਫ਼ਤੋਆਹ ਦੇ ਸੋਤੇ ਦੇ ਪਾਣੀਆਂ ਤੱਕ ਜਾ ਪਹੁੰਚੀ ਅਤੇ ਅਫਰੋਨ ਪਰਬਤ ਦੇ ਸ਼ਹਿਰਾਂ ਤੱਕ ਗਈ ਫਿਰ ਉਹ ਹੱਦ ਬਆਲਾਹ ਤੱਕ ਜਿਹੜਾ ਕਿਰਯਥ-ਯਾਰੀਮ ਹੈ ਪਹੁੰਚੀ।
ਜਦ ਆਸਾ ਨੇ ਇਨ੍ਹਾਂ ਗੱਲਾਂ ਅਤੇ ਓਦੇਦ ਨਬੀ ਦੇ ਅਗੰਮ ਵਾਕਾਂ ਦੀ ਖ਼ਬਰ ਸੁਣੀ ਤਾਂ ਉਸ ਨੇ ਹੌਂਸਲਾ ਕਰ ਕੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਦੇਸ ਵਿੱਚੋਂ ਅਤੇ ਉਨ੍ਹਾਂ ਸ਼ਹਿਰਾਂ ਵਿੱਚੋਂ ਜਿਹੜੇ ਉਸ ਨੇ ਇਫ਼ਰਾਈਮ ਦੇ ਪਹਾੜੀ ਭਾਗ ਵਿੱਚੋਂ ਲੈ ਲਏ ਸਨ ਘਿਣਾਉਣੀਆਂ ਚੀਜ਼ਾਂ ਨੂੰ ਕੱਢ ਦਿੱਤਾ ਅਤੇ ਯਹੋਵਾਹ ਦੀ ਜਗਵੇਦੀ ਨੂੰ ਜੋ ਯਹੋਵਾਹ ਦੀ ਡਿਉੜੀ ਦੇ ਸਾਹਮਣੇ ਸੀ ਫੇਰ ਬਣਵਾਇਆ
ਤਦ ਯਿਸੂ ਨੇ ਯਹੂਦੀਆਂ ਵਿੱਚ ਖੁੱਲੇ-ਆਮ ਘੁੰਮਣਾ ਬੰਦ ਕਰ ਦਿੱਤਾ। ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਮ ਦੇ ਇੱਕ ਨਗਰ ਵੱਲ ਚਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ। ਉੱਥੇ ਕੁਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ।