TSK

TSK · ਕੂਚ 22:13

Treasury of Scripture Knowledge references in ਪੰਜਾਬੀ IRV.

Back to passage

¶ ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਵੇਂ ਅਯਾਲੀ ਬੱਬਰ ਸ਼ੇਰ ਦੇ ਮੂੰਹੋਂ ਦੋ ਲੱਤਾਂ ਜਾਂ ਕੰਨ ਦਾ ਟੁੱਕੜਾ ਛੁਡਾ ਲੈਂਦਾ ਹੈ, ਉਸੇ ਤਰ੍ਹਾਂ ਹੀ ਇਸਰਾਏਲੀ ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੇ ਸਿਰ੍ਹਿਆਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬੈਠਦੇ ਹਨ, ਉਹ ਵੀ ਛੁਡਾਏ ਜਾਣਗੇ।”

ਬੱਬਰ ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ, ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ ਘੁੱਟਿਆ, ਆਪਣੀਆਂ ਖੁੰਧਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਹੈ ਅਤੇ ਆਪਣੇ ਟਿਕਾਣਿਆਂ ਨੂੰ ਪਾੜੇ ਹੋਏ ਮਾਸ ਨਾਲ।