TSK

TSK · ਯਸਾ 44:21

Treasury of Scripture Knowledge references in ਪੰਜਾਬੀ IRV.

Back to passage

¶ ਇਸ ਲਈ ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੀਆਂ ਹਨ ਅਤੇ ਉਹ ਜੀਵਨ ਭਰ ਲਈ ਤੁਹਾਡੇ ਦਿਲ ਵਿੱਚੋਂ ਨਿੱਕਲ ਜਾਣ, ਪਰ ਤੁਸੀਂ ਉਨ੍ਹਾਂ ਨੂੰ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਸਿਖਾਇਓ।

ਇਸ ਲਈ ਹੁਣ ਤੁਸੀਂ ਆਪਣੇ ਲਈ ਇਹ ਗੀਤ ਲਿਖ ਲਓ ਅਤੇ ਇਸਰਾਏਲੀਆਂ ਨੂੰ ਜ਼ੁਬਾਨੀ ਸਿਖਾਓ ਤਾਂ ਜੋ ਇਹ ਗੀਤ ਇਸਰਾਏਲੀਆਂ ਦੇ ਵਿਰੁੱਧ ਮੇਰੇ ਲਈ ਗਵਾਹ ਹੋਵੇਗਾ।

¶ ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ?

ਤੁਹਾਡੇ ਵਿੱਚੋਂ ਕੌਣ ਇਸ ਉੱਤੇ ਕੰਨ ਲਾਵੇਗਾ, ਅਤੇ ਧਿਆਨ ਦੇਵੇਗਾ ਅਤੇ ਆਉਣ ਵਾਲੇ ਸਮੇਂ ਲਈ ਸੁਣੇਗਾ?

ਹਰੇਕ ਜੋ ਮੇਰੇ ਨਾਮ ਤੋਂ ਸਦਾਉਂਦਾ ਹੈ, ਜਿਸ ਨੂੰ ਮੈਂ ਆਪਣੇ ਪਰਤਾਪ ਲਈ ਉਤਪੰਨ ਕੀਤਾ, ਜਿਸ ਨੂੰ ਮੈਂ ਸਿਰਜਿਆ, ਹਾਂ, ਜਿਸ ਨੂੰ ਮੈਂ ਬਣਾਇਆ ਹੈ।

¶ ਹੁਣ ਹੇ ਯਾਕੂਬ ਮੇਰੇ ਦਾਸ, ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ!

ਭਲਾ, ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸਕਦੀ ਹੈ ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬਾਲ ਉੱਤੇ ਰਹਮ ਨਾ ਕਰੇ? ਉਹ ਤਾਂ ਭਾਵੇਂ ਭੁੱਲ ਜਾਵੇ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।

¶ ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸ਼ੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ।