TSK

TSK · ਲੇਵੀਆਂ 22:21

Treasury of Scripture Knowledge references in ਪੰਜਾਬੀ IRV.

Back to passage

¶ ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, ਉੱਠ ਅਤੇ ਬੈਤਏਲ ਨੂੰ ਜਾ ਅਤੇ ਉੱਥੇ ਹੀ ਵੱਸ ਅਤੇ ਉੱਥੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾ, ਜਿਸ ਨੇ ਤੈਨੂੰ ਉਸ ਸਮੇਂ ਦਰਸ਼ਣ ਦਿੱਤਾ ਸੀ ਜਦ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ।

¶ “ਜੇਕਰ ਯਹੋਵਾਹ ਦੇ ਲਈ ਉਸ ਦੀ ਸੁੱਖ-ਸਾਂਦ ਦੀ ਭੇਟ ਇੱਜੜ ਵਿੱਚੋਂ ਹੋਵੇ, ਭਾਵੇਂ ਨਰ ਹੋਵੇ ਭਾਵੇਂ ਮਾਦਾ, ਉਹ ਉਸ ਨੂੰ ਦੋਸ਼ ਰਹਿਤ ਚੜ੍ਹਾਵੇ।

ਅਤੇ ਜਦ ਤੁਸੀਂ ਯਹੋਵਾਹ ਲਈ ਅੱਗ ਦੀ ਭੇਟ ਭਾਵੇਂ ਹੋਮ ਦੀ ਭਾਵੇਂ ਬਲੀ ਦੀ ਚੜ੍ਹਾਓ ਤਾਂ ਜੋ ਤੁਸੀਂ ਸੁੱਖਣਾ ਪੂਰੀ ਕਰੋ ਜਾਂ ਖੁਸ਼ੀ ਦੀ ਭੇਟ ਵਾਂਗੂੰ ਜਾਂ ਤੁਹਾਡੇ ਠਹਿਰਾਏ ਹੋਏ ਪਰਬਾਂ ਵਿੱਚ ਦੀ ਭੇਟ ਵਾਂਗੂੰ ਤਾਂ ਜੋ ਯਹੋਵਾਹ ਲਈ ਸੁਗੰਧਤਾ ਚੋਣੇ ਤੋਂ ਜਾਂ ਇੱਜੜ ਤੋਂ ਹੋਵੇ।

¶ ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁੱਖਣਾ ਸੁੱਖੇਂ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਕਰੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋਂ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ।

ਮੈਂ ਮੇਲ ਦੀਆਂ ਭੇਟਾਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਣਾ ਪੂਰੀਆਂ ਕੀਤੀਆਂ ਹਨ।