TSK

TSK · ਕਹਾਉਤਾਂ 10:18

Treasury of Scripture Knowledge references in ਪੰਜਾਬੀ IRV.

Back to passage

ਤੂੰ ਆਪਣੇ ਲੋਕਾਂ ਵਿੱਚ ਚੁਗਲਖ਼ੋਰੀ ਕਰਦਾ ਹੋਇਆ ਨਾ ਫਿਰੀਂ। ਤੂੰ ਆਪਣੇ ਗੁਆਂਢੀ ਦਾ ਖੂਨ ਵਹਾਉਣ ਦੀ ਯੋਜਨਾ ਨਾ ਬਣਾਵੀਂ। ਮੈਂ ਯਹੋਵਾਹ ਹਾਂ।

ਤਦ ਸ਼ਾਊਲ ਦਾਊਦ ਤੋਂ ਹੋਰ ਵੀ ਡਰ ਗਿਆ ਅਤੇ ਸ਼ਾਊਲ ਦਾਊਦ ਦਾ ਸਦਾ ਲਈ ਵੈਰੀ ਬਣ ਗਿਆ।

ਫਿਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਜਾ ਆਪਣੇ ਘਰ ਪੈਰ ਧੋ। ਊਰਿੱਯਾਹ ਜਦ ਰਾਜੇ ਦੇ ਮਹਿਲ ਤੋਂ ਨਿੱਕਲਿਆ ਤਾਂ ਰਾਜੇ ਵੱਲੋਂ ਉਹ ਦੇ ਪਿੱਛੇ ਕੁਝ ਤੋਹਫ਼ੇ ਭੇਜੇ ਗਏ।

ਸੋ ਯੋਆਬ ਨੇ ਅਮਾਸਾ ਨੂੰ ਆਖਿਆ, ਹੇ ਮੇਰੇ ਭਾਈ, ਤੂੰ ਸੁੱਖ-ਸਾਂਦ ਨਾਲ ਹੈਂ? ਅਤੇ ਯੋਆਬ ਨੇ ਅਮਾਸਾ ਦੀ ਦਾੜ੍ਹੀ ਸੱਜੇ ਹੱਥ ਨਾਲ ਫੜ੍ਹ ਲਈ ਜੋ ਉਹ ਨੂੰ ਚੁੰਮੇ।

ਉਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ, ਅਤੇ ਚੋਪੜੇ ਬੁੱਲ੍ਹਾਂ ਅਤੇ ਦੋ-ਦਿਲੀ ਨਾਲ ਗੱਲਾਂ ਕਰਦੇ ਹਨ।

ਤੂੰ ਬਹਿ ਕੇ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈਂ, ਆਪਣੇ ਸੱਕੇ ਭਰਾ ਦੀ ਨਿੰਦਿਆ ਕਰਦਾ ਹੈਂ।

ਜਿਹੜਾ ਓਹਲੇ ਵਿੱਚ ਆਪਣੇ ਗੁਆਂਢੀ ਦੀ ਚੁਗਲੀ ਕਰਦਾ ਹੈ, ਮੈਂ ਉਹ ਨੂੰ ਮਿਟਾ ਦਿਆਂਗਾ, ਉੱਚੀ ਅੱਖ ਤੇ ਮਨ ਦੀ ਆਕੜ ਨੂੰ ਮੈਂ ਨਹੀਂ ਝੱਲਾਂਗਾ।

ਉਹ ਸਾਰਿਆਂ ਦੇ ਸਾਰੇ ਢੀਠ ਤੇ ਆਕੀ ਹਨ, ਉਹ ਚੁਗਲੀਆਂ ਕਰਦੇ ਫਿਰਦੇ ਹਨ, ਉਹ ਪਿੱਤਲ ਅਤੇ ਲੋਹਾ ਹਨ, ਉਹ ਸਾਰਿਆਂ ਦੇ ਸਾਰੇ ਭੈੜੇ ਕੰਮ ਕਰਦੇ ਹਨ।