TSK

TSK · ਕਹਾਉਤਾਂ 5:16

Treasury of Scripture Knowledge references in ਪੰਜਾਬੀ IRV.

Back to passage

ਉਨ੍ਹਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਆਖਿਆ, ਹੇ ਸਾਡੀ ਭੈਣ, ਤੂੰ ਹਜ਼ਾਰਾਂ ਅਤੇ ਲੱਖਾਂ ਦੀ ਮਾਤਾ ਹੋਵੇਂ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇ।

ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ, ਅਤੇ ਉਸ ਨੇ ਆਪਣੀਆਂ ਸਾਰੀਆਂ ਧੀਆਂ ਪਰਦੇਸ ਵਿੱਚ ਵਿਆਹ ਦਿੱਤੀਆਂ ਅਤੇ ਆਪਣੇ ਤੀਹ ਪੁੱਤਰਾਂ ਲਈ ਪਰਦੇਸ ਤੋਂ ਤੀਹ ਨੂੰਹਾਂ ਲੈ ਆਇਆ। ਉਹ ਸੱਤ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਈਂ ਬਣਿਆ ਰਿਹਾ।

ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਗਰਭ ਦਾ ਫਲ ਇੱਕ ਅਸੀਸ ਹੈ,

ਜਦ ਉਹ ਉਨ੍ਹਾਂ ਨੂੰ ਵਿਰਾਨਿਆਂ ਦੇ ਵਿੱਚੋਂ ਦੀ ਲੈ ਗਿਆ, ਤਾਂ ਉਹ ਪਿਆਸੇ ਨਾ ਹੋਏ, ਉਸ ਨੇ ਉਹਨਾਂ ਦੇ ਲਈ ਚੱਟਾਨ ਵਿੱਚੋਂ ਪਾਣੀ ਵਗਾਇਆ, ਉਸ ਨੇ ਚੱਟਾਨ ਨੂੰ ਪਾੜਿਆ ਅਤੇ ਪਾਣੀ ਫੁੱਟ ਨਿੱਕਲਿਆ।