ਦਯਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ ਕਿਉਂ ਜੋ ਯਹੋਵਾਹ ਮੇਰੇ ਮਹਾਰਾਜ ਦਾ ਇੱਕ ਪੱਕਾ ਘਰ ਜ਼ਰੂਰ ਬਣਾਵੇਗਾ ਇਸ ਲਈ ਜੋ ਮੇਰਾ ਮਹਾਰਾਜ ਯਹੋਵਾਹ ਦੀਆਂ ਲੜਾਈਆਂ ਲੜਦਾ ਹੈ ਅਤੇ ਤੁਹਾਡੇ ਸਾਰੇ ਜੀਵਨ ਵਿੱਚ ਤੁਹਾਥੋਂ ਕੋਈ ਬੁਰਿਆਈ ਨਹੀਂ ਲੱਭੀ।
TSK
TSK · 1 ਰਾਜਾ 2:24
Treasury of Scripture Knowledge references in ਪੰਜਾਬੀ IRV.
ਕਿਉਂ ਜੋ ਹੇ ਸੈਨਾਂ ਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੂੰ ਆਪਣੇ ਦਾਸ ਦੇ ਕੰਨ ਖੋਲ੍ਹ ਦਿੱਤੇ ਅਤੇ ਆਖਿਆ ਕਿ ਮੈਂ ਤੇਰੇ ਲਈ ਘਰ ਬਣਾਵਾਂਗਾ ਇਸ ਲਈ ਤੇਰੇ ਦਾਸ ਨੂੰ ਇੰਨ੍ਹੀ ਹਿੰਮਤ ਹੋਈ ਜੋ ਤੇਰੇ ਅੱਗੇ ਇਹ ਪ੍ਰਾਰਥਨਾ ਕਰੇ।
ਪਾਤਸ਼ਾਹ ਨੇ ਸਹੁੰ ਖਾ ਕੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜਿਸ ਮੇਰੇ ਪ੍ਰਾਣਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਇਆ।
ਸੁਲੇਮਾਨ ਨੇ ਆਖਿਆ, ਜੇ ਉਹ ਆਪਣੇ ਆਪ ਨੂੰ ਭਲਾ ਮਨੁੱਖ ਬਣਾ ਕੇ ਵਿਖਾਵੇ, ਤਾਂ ਉਸ ਦਾ ਇੱਕ ਵਾਲ਼ ਵੀ ਧਰਤੀ ਉੱਤੇ ਨਾ ਡਿੱਗੇਗਾ ਪਰ ਜੇ ਕਦੀ ਉਸ ਵਿੱਚ ਕੋਈ ਬੁਰਿਆਈ ਪਾਈ ਗਈ ਤਾਂ ਉਹ ਮਾਰ ਦਿੱਤਾ ਜਾਵੇਗਾ।
ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜਿਹੜਾ ਤੇਰੇ ਉੱਤੇ ਰੀਝਵਾਨ ਹੈ ਅਤੇ ਤੈਨੂੰ ਇਸਰਾਏਲ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਇਸ ਲਈ ਕਿ ਯਹੋਵਾਹ ਨੇ ਇਸਰਾਏਲ ਨਾਲ ਸਦਾ ਪ੍ਰੇਮ ਕੀਤਾ ਅਤੇ ਤੈਨੂੰ ਪਾਤਸ਼ਾਹ ਬਣਾਇਆ ਕਿ ਤੂੰ ਧਰਮ ਦੇ ਨਿਆਂ ਕਰੇਂ।
ਹੇ ਪਰਮੇਸ਼ੁਰ ਇਹ ਤਾਂ ਤੇਰੇ ਲਈ ਇੱਕ ਛੋਟੀ ਜਿਹੀ ਗੱਲ ਸੀ ਪਰ ਤੂੰ ਆਪਣੇ ਦਾਸ ਦੇ ਘਰਾਣੇ ਦੇ ਲਈ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ ਅਤੇ ਹੇ ਯਹੋਵਾਹ ਪਰਮੇਸ਼ੁਰ ਮੇਰੇ ਉੱਤੇ ਅਜਿਹੀ ਕਿਰਪਾ ਦ੍ਰਿਸ਼ਟ ਕੀਤੀ ਕਿ ਜਿਵੇਂ ਮੈਂ ਵੱਡੀ ਪਦਵੀ ਵਾਲਾ ਮਨੁੱਖ ਹਾਂ!”
ਉਹ ਮੇਰੇ ਨਾਮ ਦੇ ਲਈ ਇੱਕ ਭਵਨ ਬਣਾਏਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਅਤੇ ਮੈਂ ਉਹ ਦਾ ਪਿਤਾ ਹੋਵਾਂਗਾ, ਮੈਂ ਇਸਰਾਏਲ ਉੱਤੇ ਉਸ ਦੇ ਰਾਜ ਦਾ ਸਿੰਘਾਸਣ ਸਦੀਪਕ ਕਾਲ ਤੱਕ ਸਥਿਰ ਕਰਾਂਗਾ।
ਸੁਲੇਮਾਨ ਨੇ ਪਰਮੇਸ਼ੁਰ ਨੂੰ ਆਖਿਆ, ਤੂੰ ਆਪ ਮੇਰੇ ਪਿਤਾ ਦਾਊਦ ਉੱਤੇ ਵੱਡੀ ਦਯਾ ਕੀਤੀ ਅਤੇ ਉਹ ਦੇ ਥਾਂ ਮੈਨੂੰ ਪਾਤਸ਼ਾਹ ਬਣਾਇਆ ਹੈ
ਰਾਜੇ ਦਾ ਭੈਅ ਬੱਬਰ ਸ਼ੇਰ ਦੇ ਗੱਜਣ ਵਰਗਾ ਹੈ, ਜਿਹੜਾ ਉਹ ਨੂੰ ਗੁੱਸਾ ਚੜ੍ਹਾਉਂਦਾ ਹੈ ਉਹ ਆਪਣੀ ਹੀ ਜਾਨ ਦਾ ਵੈਰੀ ਹੈ।