ਫੇਰ ਜਦ ਤੱਕ ਉਹ ਦੇਸ਼ ਉਜਾੜ ਰਹੇਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਦੇਸ਼ ਵਿੱਚ ਰਹੋਗੇ, ਤਦ ਤੱਕ ਉਹ ਆਪਣੇ ਸਬਤ ਦਾ ਅਨੰਦ ਮਾਣੇਗਾ, ਹਾਂ, ਉਸ ਵੇਲੇ ਦੇਸ਼ ਵਿਸ਼ਰਾਮ ਕਰੇਗਾ ਅਤੇ ਆਪਣੇ ਸਬਤਾਂ ਦਾ ਅਨੰਦ ਮਾਣੇਗਾ।
TSK
TSK · 2 ਇਤ 36:21
Treasury of Scripture Knowledge references in ਪੰਜਾਬੀ IRV.
ਯਹੋਵਾਹ ਦਾ ਵਾਕ ਹੈ, ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਏ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਸਦਵਾ ਭੇਜਾਂਗਾ। ਮੈਂ ਉਹਨਾਂ ਨੂੰ ਇਸ ਦੇਸ ਦੇ ਵਿਰੁੱਧ, ਉਹਨਾਂ ਦੇ ਵਾਸੀਆਂ ਦੇ ਵਿਰੁੱਧ ਅਤੇ ਉਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ-ਦੁਆਲੇ ਹਨ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਮੂਲੋਂ ਮੁੱਢੋਂ ਨਾਸ ਕਰ ਦਿਆਂਗਾ ਅਤੇ ਉਹਨਾਂ ਨੂੰ ਇੱਕ ਹੌਲ, ਨੱਕ ਚੜਾਉਣ ਦਾ ਕਾਰਨ ਅਤੇ ਸਦਾ ਦੀ ਵਿਰਾਨੀ ਬਣਾ ਦਿਆਂਗਾ
ਤਦ ਮੈਂ ਇਸ ਭਵਨ ਨੂੰ ਸ਼ੀਲੋਹ ਵਾਂਗੂੰ ਕਰ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਸਰਾਪ ਬਣਾਵਾਂਗਾ
ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਦ ਬਾਬਲ ਲਈ ਸੱਤਰ ਸਾਲ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਇਸ ਸਥਾਨ ਉੱਤੇ ਫਿਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ
ਤੁਸੀਂ ਆਪਣੇ ਪੁਰਖਿਆਂ ਵਰਗੇ ਨਾ ਹੋਵੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਦੇ ਕੇ ਕਿਹਾ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਤੁਸੀਂ ਆਪਣੇ ਬੁਰਿਆਂ ਰਾਹਾਂ ਤੋਂ ਅਤੇ ਬੁਰਿਆਂ ਕੰਮਾਂ ਤੋਂ ਮੁੜੋ!” ਪਰ ਉਨ੍ਹਾਂ ਨਾ ਸੁਣਿਆ ਅਤੇ ਨਾ ਮੇਰੀ ਵੱਲ ਧਿਆਨ ਕੀਤਾ, ਯਹੋਵਾਹ ਦਾ ਵਾਕ ਹੈ।
ਸਗੋਂ ਮੈਂ ਉਹਨਾਂ ਨੂੰ ਵਾਵਰੋਲੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਖਿਲਾਰ ਦਿਆਂਗਾ, ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਹਨ ਅਤੇ ਸੋ ਉਹਨਾਂ ਦਾ ਦੇਸ ਉਹਨਾਂ ਦੇ ਮਗਰੋਂ ਉਜਾੜ ਹੋ ਗਿਆ ਕਿ ਉਹ ਦੇ ਵਿੱਚ ਦੀ ਕੋਈ ਆਉਂਦਾ ਜਾਂਦਾ ਨਹੀਂ ਸੀ। ਉਹਨਾਂ ਨੇ ਉਸ ਮਨਮੋਹਣੇ ਦੇਸ਼ ਨੂੰ ਉਜਾੜ ਕਰ ਦਿੱਤਾ।