ਉਪਰੰਤ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ ਜਿਨ੍ਹਾਂ ਨਾਲ ਉਸ ਦੀਆਂ ਧੀਆਂ ਦੀ ਮੰਗਣੀ ਹੋਈ ਸੀ ਗੱਲ ਕੀਤੀ ਅਤੇ ਆਖਿਆ, ਉੱਠੋ ਇਸ ਨਗਰ ਤੋਂ ਨਿੱਕਲ ਜਾਓ ਕਿਉਂਕਿ ਯਹੋਵਾਹ ਇਸ ਨਗਰ ਨੂੰ ਨਸ਼ਟ ਕਰਨ ਵਾਲਾ ਹੈ, ਪਰ ਉਹ ਆਪਣੇ ਜਵਾਈਆਂ ਦੀਆਂ ਨਜ਼ਰਾਂ ਵਿੱਚ ਮਖ਼ੌਲੀਆ ਜਿਹਾ ਜਾਪਿਆ।
TSK
TSK · 2 ਪਤ 3:4
Treasury of Scripture Knowledge references in ਪੰਜਾਬੀ IRV.
ਕਿਉਂਕਿ ਬਦੀ ਦੀ ਸਜ਼ਾ ਦਾ ਹੁਕਮ ਛੇਤੀ ਨਾਲ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸ਼ੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ,
¶ ਉਹਨਾਂ ਨੇ ਯਹੋਵਾਹ ਦਾ ਇਨਕਾਰ ਕੀਤਾ, ਅਤੇ ਆਖਿਆ ਇਹ ਉਹ ਨਹੀਂ, ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ, ਅਸੀਂ ਨਾ ਤਲਵਾਰ ਨਾ ਕਾਲ ਵੇਖਾਂਗੇ।
ਜਿਹੜੇ ਆਖਦੇ ਹਨ ਕਿ ਘਰਾਂ ਦੇ ਬਣਾਉਣ ਦਾ ਵੇਲਾ ਨੇੜੇ ਨਹੀਂ। ਇਹ ਸ਼ਹਿਰ ਤਾਂ ਇੱਕ ਕੜਾਹਾ ਹੈ, ਅਤੇ ਅਸੀਂ ਮਾਸ ਹਾਂ।
¶ ਤੁਸੀਂ ਆਪਣੀਆਂ ਗੱਲਾਂ ਨਾਲ ਯਹੋਵਾਹ ਨੂੰ ਅਕਾ ਦਿੱਤਾ ਹੈ ਤਾਂ ਵੀ ਤੁਸੀਂ ਆਖਦੇ ਹੋ, ਕਾਹਦੇ ਵਿੱਚ ਅਸੀਂ ਉਹ ਨੂੰ ਅਕਾ ਦਿੱਤਾ? ਇਸ ਆਖਣ ਵਿੱਚ ਕਿ ਜਦ ਹਰੇਕ ਬੁਰਿਆਈ ਕਰਦਾ ਹੈ ਤਾਂ ਇਹ ਯਹੋਵਾਹ ਦੀ ਨਿਗਾਹ ਵਿੱਚ ਭਲਾ ਹੈ ਅਤੇ ਉਹ ਉਹਨਾਂ ਤੋਂ ਖੁਸ਼ ਹੈ, ਜਾਂ ਇਹ ਕਿ ਨਿਆਂ ਦਾ ਪਰਮੇਸ਼ੁਰ ਕਿੱਥੇ ਹੈ?
‹ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ, ਜੋ ਮੇਰਾ ਮਾਲਕ ਚਿਰ ਲਾਉਂਦਾ ਹੈ›
‹ਕਿਉਂਕਿ ਉਨ੍ਹਾ ਦਿਨਾਂ ਵਿੱਚ ਐਡਾ ਕਸ਼ਟ ਹੋਵੇਗਾ, ਜੋ ਸਰਿਸ਼ਟ ਦੇ ਮੁਢੋਂ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ।›
ਸਾਡੀ ਆਸ ਜਾਂ ਅਨੰਦ ਜਾਂ ਵਡਿਆਈ ਦਾ ਮੁਕਟ ਕੌਣ ਹੈ? ਕੀ, ਸਾਡੇ ਪ੍ਰਭੂ ਯਿਸੂ ਅੱਗੇ ਤੁਸੀਂ ਹੀ ਨਹੀਂ ਹੋਵੋਗੇ, ਜਦੋਂ ਉਹ ਆਵੇਗਾ?