ਹੁਣ ਵੇਖੋ, ਸਾਰਾ ਘਰਾਣਾ ਤੁਹਾਡੀ ਦਾਸੀ ਦਾ ਵਿਰੋਧੀ ਹੋ ਗਿਆ ਅਤੇ ਉਹ ਆਖਦੇ ਹਨ ਕਿ ਜਿਸ ਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਸ ਨੂੰ ਸਾਡੇ ਹੱਥ ਸੌਂਪ ਦੇ ਤਾਂ ਜੋ ਅਸੀਂ ਉਹ ਦੇ ਮਾਰੇ ਹੋਏ ਭਰਾ ਦੇ ਬਦਲੇ ਉਹ ਨੂੰ ਵੱਢ ਸੁੱਟੀਏ। ਇਸ ਤਰ੍ਹਾਂ ਉਹ ਵਾਰਿਸ ਨੂੰ ਵੀ ਮਾਰ ਸੁੱਟਣਗੇ! ਅਤੇ ਉਹ ਮੇਰੇ ਰਹਿੰਦੇ ਅੰਗਾਰੇ ਨੂੰ ਵੀ ਬੁਝਾਉਣਾ ਚਾਹੁੰਦੇ ਹਨ ਅਤੇ ਮੇਰੇ ਪਤੀ ਦਾ ਨਾਂ ਅਤੇ ਵੰਸ਼ ਨੂੰ ਧਰਤੀ ਉੱਤੋਂ ਮਿਟਾ ਦੇਣਗੇ।
TSK
TSK · 2 ਸਮੂ 21:17
Treasury of Scripture Knowledge references in ਪੰਜਾਬੀ IRV.
ਪਰ ਲੋਕਾਂ ਨੇ ਆਖਿਆ, ਤੁਸੀਂ ਨਾ ਚੱਲੋ ਕਿਉਂ ਜੋ ਜੇਕਰ ਸਾਨੂੰ ਨੱਠਣਾ ਪਵੇ ਤਾਂ ਉਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ ਅਤੇ ਜੇ ਕਦੀ ਅਸੀਂ ਅੱਧੇ ਮਾਰੇ ਵੀ ਜਾਈਏ ਤਾਂ ਵੀ ਉਨ੍ਹਾਂ ਨੂੰ ਸਾਡੀ ਲੋੜ ਨਹੀਂ, ਪਰ ਹੁਣ ਤੁਸੀਂ ਸਾਡੇ ਲਈ ਦਸ ਹਜ਼ਾਰ ਮਨੁੱਖਾਂ ਵਰਗੇ ਹੋ। ਸੋ ਹੁਣ ਚੰਗੀ ਗੱਲ ਇਹ ਹੈ ਜੋ ਤੁਸੀਂ ਸ਼ਹਿਰ ਵਿੱਚ ਰਹਿ ਕੇ ਉੱਥੋਂ ਸਾਡੀ ਸਹਾਇਤਾ ਕਰੋ।
ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾਹ ਮੇਰਾ ਆਸਰਾ ਸੀ।
ਅਤੇ ਮੈਂ ਉਹ ਦੇ ਪੁੱਤਰ ਨੂੰ ਇੱਕ ਗੋਤ ਦਿਆਂਗਾ ਤਾਂ ਜੋ ਮੇਰੇ ਦਾਸ ਦਾਊਦ ਲਈ ਇੱਕ ਚਿਰਾਗ ਯਰੂਸ਼ਲਮ ਵਿੱਚ ਜਿਸ ਸ਼ਹਿਰ ਨੂੰ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ ਸਾਰੇ ਦਿਨ ਮੇਰੇ ਅੱਗੇ ਰਹੇ।
¶ ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ l
ਜਿਹੜਾ ਰਾਜਿਆਂ ਨੂੰ ਛੁਟਕਾਰਾ ਦਿੰਦਾ ਹੈ, ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈਂ, ਉਹ ਤੂੰ ਹੀ ਹੈਂ!
‹ਯੂਹੰਨਾ ਇੱਕ ਦੀਵੇ ਵਾਂਗੂੰ ਜਗਦਾ ਸੀ ਅਤੇ ਉਸ ਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ।›