ਰਾਜਾ ਦੇ ਸਾਰੇ ਕਰਮਚਾਰੀ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਹਾਮਾਨ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਮੱਥਾ ਟੇਕਦੇ ਸਨ ਕਿਉਂਕਿ ਉਸ ਦੇ ਲਈ ਰਾਜਾ ਦਾ ਇਹੋ ਹੁਕਮ ਸੀ, ਪਰ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਸੀ ਅਤੇ ਨਾ ਹੀ ਮੱਥਾ ਟੇਕਦਾ ਸੀ।
TSK
TSK · ਅਸਤਰ 9:3
Treasury of Scripture Knowledge references in ਪੰਜਾਬੀ IRV.
ਫਿਰ ਉਸ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ ਅਤੇ ਜੇਕਰ ਉਹ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਇਹ ਗੱਲ ਰਾਜਾ ਨੂੰ ਵੀ ਠੀਕ ਲੱਗੇ ਅਤੇ ਜੇਕਰ ਮੈਂ ਵੀ ਉਸ ਦੀ ਨਿਗਾਹ ਵਿੱਚ ਚੰਗੀ ਹਾਂ, ਤਾਂ ਉਹ ਹੁਕਮਨਾਮੇ ਜਿਹੜੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਯਹੂਦੀਆਂ ਨੂੰ ਨਾਸ ਕਰਨ ਦੀ ਯੋਜਨਾ ਬਣਾ ਕੇ ਲਿਖਵਾਏ ਸਨ, ਉਨ੍ਹਾਂ ਨੂੰ ਬਦਲਣ ਲਈ ਲਿਖਿਆ ਜਾਵੇ।
ਅਤੇ ਹਰ ਸੂਬੇ ਅਤੇ ਹਰ ਸ਼ਹਿਰ ਵਿੱਚ, ਜਿੱਥੇ ਕਿਤੇ ਵੀ ਰਾਜਾ ਦਾ ਹੁਕਮ ਅਤੇ ਨਿਯਮ ਗਿਆ, ਉੱਥੇ ਯਹੂਦੀਆਂ ਨੂੰ ਅਨੰਦ ਅਤੇ ਸੁੱਖ ਮਿਲਿਆ, ਅਤੇ ਉਨ੍ਹਾਂ ਨੇ ਦਾਵਤਾਂ ਕੀਤੀਆਂ, ਇਹ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਦਾ ਦਿਨ ਸੀ। ਅਤੇ ਉਨ੍ਹਾਂ ਦੇਸਾਂ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਗਏ, ਕਿਉਂਕਿ ਯਹੂਦੀਆਂ ਦਾ ਭੈਅ ਉਨ੍ਹਾਂ ਉੱਤੇ ਛਾ ਗਿਆ ਕਿ ਉਹ ਉਹਨਾਂ ਨਾਲ ਕੀ ਕਰਨਗੇ l
¶ ਦਾਰਾ ਰਾਜਾ ਨੂੰ ਚੰਗਾ ਲੱਗਾ ਜੋ ਉਸ ਰਾਜ ਉੱਤੇ ਇੱਕ ਸੌ ਵੀਹ ਰਾਜਪਾਲ ਠਹਿਰਾਏ, ਜੋ ਸਾਰੇ ਰਾਜ ਪ੍ਰਬੰਧ ਨੂੰ ਚਲਾਉਣ।