TSK

TSK · ਕੂਚ 39:39

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

¶ ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਜਗਵੇਦੀ ਬਣਾਈਂ, ਉਸ ਦੀ ਲੰਬਾਈ ਪੰਜ ਹੱਥ ਅਤੇ ਚੌੜਾਈ ਵੀ ਪੰਜ ਹੱਥ ਹੋਵੇ। ਉਹ ਜਗਵੇਦੀ ਚੌਰਸ ਹੋਵੇ ਅਤੇ ਉਸ ਦੀ ਉਚਾਈ ਤਿੰਨ ਹੱਥ ਹੋਵੇ।

ਉਸ ਦਿਨ ਪਾਤਸ਼ਾਹ ਨੇ ਉਸ ਵਿਹੜੇ ਦੇ ਵਿਚਕਾਰਲੇ ਹਿੱਸੇ ਨੂੰ ਜੋ ਯਹੋਵਾਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਠਹਿਰਾਇਆ ਅਤੇ ਉਸ ਨੇ ਹੋਮ ਦੀਆਂ ਬਲੀਆਂ, ਮੈਦੇ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਦੀ ਚਰਬੀ ਉੱਥੇ ਇਸ ਲਈ ਚੜ੍ਹਾਈ ਕਿ ਪਿੱਤਲ ਦੀ ਜਗਵੇਦੀ ਜਿਹੜੀ ਯਹੋਵਾਹ ਦੇ ਅੱਗੇ ਸੀ ਛੋਟੀ ਸੀ ਅਤੇ ਹੋਮ ਦੀਆਂ ਬਲੀਆਂ, ਮੈਦੇ ਦੀਆਂ ਭੇਟਾਂ ਤੇ ਸੁੱਖ-ਸਾਂਦ ਦੀਆਂ ਬਲੀਆਂ ਦੀ ਚਰਬੀ ਉੱਥੇ ਨਹੀਂ ਸਮਾ ਸਕਦੀ ਸੀ।