ਹੂਸ਼ਾਮ ਮਰ ਗਿਆ ਤਾਂ ਉਸ ਦੇ ਸਥਾਨ ਤੇ ਬਦਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਮੈਦਾਨ ਵਿੱਚ ਮਿਦਯਾਨੀਆਂ ਨੂੰ ਮਾਰਿਆ ਸੀ, ਰਾਜ ਕਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਅਵੀਤ ਸੀ।
TSK
TSK · ਉਤ 25:2
Treasury of Scripture Knowledge references in ਪੰਜਾਬੀ IRV.
ਅਤੇ ਉਨ੍ਹਾਂ ਮਿਦਯਾਨੀਆਂ ਨੇ ਯੂਸੁਫ਼ ਨੂੰ ਮਿਸਰ ਵਿੱਚ ਪੋਟੀਫ਼ਰ ਕੋਲ ਵੇਚ ਦਿੱਤਾ, ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ।
¶ ਜਦ ਮੂਸਾ ਦੇ ਸੌਹਰੇ ਯਿਥਰੋ ਨੇ ਜਿਹੜਾ ਮਿਦਯਾਨ ਦਾ ਜਾਜਕ ਸੀ ਸਭ ਕੁਝ ਜੋ ਪਰਮੇਸ਼ੁਰ ਨੇ ਮੂਸਾ ਅਤੇ ਆਪਣੀ ਪਰਜਾ ਇਸਰਾਏਲ ਲਈ ਕੀਤਾ ਸੁਣਿਆ ਅਰਥਾਤ ਜਿਵੇਂ ਯਹੋਵਾਹ ਇਸਰਾਏਲ ਨੂੰ ਮਿਸਰੋਂ ਬਾਹਰ ਲੈ ਆਇਆ।
ਮਿਦਯਾਨੀਆਂ ਨੂੰ ਸਤਾਓ ਅਤੇ ਉਨ੍ਹਾਂ ਨੂੰ ਜਾਨੋਂ ਮਾਰੋ।
ਅਤੇ ਉਨ੍ਹਾਂ ਨੇ ਮਿਦਯਾਨ ਦੇ ਰਾਜਿਆਂ ਨੂੰ ਉਹਨਾਂ ਮਾਰਿਆ ਹੋਇਆਂ ਦੇ ਨਾਲ ਹੀ ਮਾਰ ਦਿੱਤਾ ਅਰਥਾਤ ਅੱਵੀ, ਰਕਮ, ਸੂਰ, ਹੂਰ ਅਤੇ ਰਬਾ ਇਨ੍ਹਾਂ ਮਿਦਯਾਨ ਦੇ ਪੰਜਾਂ ਰਾਜਿਆਂ ਨੂੰ ਅਤੇ ਬਓਰ ਦੇ ਪੁੱਤਰ ਬਿਲਆਮ ਨੂੰ ਤਲਵਾਰ ਨਾਲ ਮਾਰ ਦਿੱਤਾ।
ਉਹ ਮਿਦਯਾਨ ਤੋਂ ਉੱਠ ਕੇ ਪਾਰਾਨ ਨੂੰ ਆਏ ਅਤੇ ਆਪਣੇ ਨਾਲ ਪਾਰਾਨ ਤੋਂ ਮਨੁੱਖ ਲੈ ਕੇ ਉਹ ਮਿਸਰ ਵਿੱਚ ਮਿਸਰ ਦੇ ਰਾਜਾ ਫ਼ਿਰਊਨ ਕੋਲ ਗਏ ਅਤੇ ਉਸ ਨੇ ਉਹ ਨੂੰ ਇੱਕ ਘਰ ਦੇ ਦਿੱਤਾ ਅਤੇ ਉਹ ਦੇ ਲਈ ਰੋਟੀ ਠਹਿਰਾਈ ਅਤੇ ਉਹ ਨੂੰ ਭੂਮੀ ਦਿੱਤੀ।
¶ ਜਦ ਅੱਯੂਬ ਦੇ ਤਿੰਨਾਂ ਮਿੱਤਰਾਂ ਨੇ ਅਰਥਾਤ ਅਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਨੇ ਇਹ ਸਾਰੀ ਬਿਪਤਾ ਦੀ ਖ਼ਬਰ ਸੁਣੀ, ਜਿਹੜੀ ਉਹ ਦੇ ਉੱਤੇ ਆ ਪਈ ਸੀ, ਤਦ ਉਹ ਆਪਸ ਵਿੱਚ ਸਲਾਹ ਕਰਕੇ ਆਪੋ ਆਪਣੇ ਥਾਂ ਤੋਂ ਚੱਲੇ ਅਤੇ ਇਕੱਠੇ ਹੋਏ ਕਿ ਉਹ ਦਾ ਦੁੱਖ ਵੰਡਾਉਣ ਅਤੇ ਉਹ ਨੂੰ ਦਿਲਾਸਾ ਦੇਣ।