2 ਸਮੂ 18:25
TSK
ਰਾਖੇ ਨੇ ਪੁਕਾਰ ਕੇ ਰਾਜਾ ਨੂੰ ਖ਼ਬਰ ਕੀਤੀ ਸੋ ਰਾਜਾ ਨੇ ਆਖਿਆ, ਜੇ ਉਹ ਇਕੱਲਾ ਹੈ ਤਾਂ ਉਹ ਦੇ ਕੋਲ ਕੋਈ ਖ਼ਬਰ ਹੋਵੇਗੀ। ਉਹ ਭੱਜਦਾ-ਭੱਜਦਾ ਨੇੜੇ ਢੁੱਕਦਾ ਆਉਂਦਾ ਸੀ
TSK
Treasury of Scripture Knowledge references in ਪੰਜਾਬੀ IRV.
ਰਾਖੇ ਨੇ ਪੁਕਾਰ ਕੇ ਰਾਜਾ ਨੂੰ ਖ਼ਬਰ ਕੀਤੀ ਸੋ ਰਾਜਾ ਨੇ ਆਖਿਆ, ਜੇ ਉਹ ਇਕੱਲਾ ਹੈ ਤਾਂ ਉਹ ਦੇ ਕੋਲ ਕੋਈ ਖ਼ਬਰ ਹੋਵੇਗੀ। ਉਹ ਭੱਜਦਾ-ਭੱਜਦਾ ਨੇੜੇ ਢੁੱਕਦਾ ਆਉਂਦਾ ਸੀ
ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਉਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਨੂੰ ਪੁਕਾਰਦੇ ਹੋ ਅਰਾਮ ਨਾ ਕਰੋ!
ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖ਼ਾ ਬਣਾਇਆ ਹੈ, ਇਸ ਲਈ ਤੂੰ ਮੇਰੇ ਮੂੰਹ ਦਾ ਬਚਨ ਸੁਣ ਅਤੇ ਮੇਰੇ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ।
¶ ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ ਅਤੇ ਬੁਰਜ ਉੱਤੇ ਖੜ੍ਹਾ ਰਹਾਂਗਾ ਅਤੇ ਵੇਖਾਂਗਾ ਤਾਂ ਜੋ ਮੈਂ ਜਾਣਾ ਕਿ ਉਹ ਮੈਨੂੰ ਕੀ ਆਖੇਗਾ ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦੇਵਾਂ।