ਕਿਉਂ ਜੋ ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ, ਪਰ ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ।
TSK
TSK · ਯੂਹੰਨਾ 10:14
Treasury of Scripture Knowledge references in ਪੰਜਾਬੀ IRV.
‹ਮੈਂ ਚੰਗਾ ਅਯਾਲੀ ਹਾਂ। ਇੱਕ ਚੰਗਾ ਅਯਾਲੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ।›
‹ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ।›
ਕਿਉਂ ਜੋ ਪਰਮੇਸ਼ੁਰ ਜਿਸ ਨੇ ਆਖਿਆ ਸੀ ਜੋ ਚਾਨਣ ਹਨੇਰੇ ਵਿੱਚ ਚਮਕੇ, ਉਹ ਸਾਡਿਆਂ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।
ਅਤੇ ਮਸੀਹ ਦਾ ਪਿਆਰ ਜੋ ਗਿਆਨ ਤੋਂ ਪਰੇ ਹੈ, ਚੰਗੀ ਤਰ੍ਹਾਂ ਸਮਝ ਸਕੋ ਕਿ ਤੁਸੀਂ ਪਰਮੇਸ਼ੁਰ ਦੀ ਸਾਰੀ ਭਰਪੂਰੀ ਵਿੱਚ ਭਰਪੂਰ ਹੋ ਜਾਓ l
ਅਤੇ ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ, ਪਰ ਮੈਂ ਸ਼ਰਮਾਉਦਾ ਨਹੀਂ, ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ।
ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ ਕਿ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ।
‹ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਨੂੰ ਧਨਵਾਨ ਹੈਂ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਯਹੂਦੀ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ।›
‹ਮੈਂ ਤੇਰੇ ਕੰਮਾਂ, ਪਿਆਰ, ਵਿਸ਼ਵਾਸ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਕਿ ਤੇਰੇ ਬਾਅਦ ਵਾਲੇ ਕੰਮ ਪਹਿਲਾਂ ਵਾਲਿਆਂ ਨਾਲੋਂ ਵੱਧ ਹਨ।›
‹ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਦਰਵਾਜ਼ਾ ਰੱਖਿਆ ਹੈ, ਜਿਹੜਾ ਕਿਸੇ ਤੋਂ ਬੰਦ ਨਹੀਂ ਹੋ ਸਕਦਾ, ਕਿਉਂਕਿ ਭਾਵੇਂ ਤੇਰੀ ਸਮਰੱਥਾ ਥੋੜੀ ਹੈ ਪਰ ਤੂੰ ਮੇਰੇ ਬਚਨ ਦੀ ਪਾਲਨਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ।›