TSK

TSK · ਮੱਤੀ 20:14

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਤਦ ਯਹੋਵਾਹ ਨੇ ਯੇਹੂ ਨੂੰ ਆਖਿਆ, ਇਸ ਲਈ ਕਿ ਤੂੰ ਉਹ ਕੰਮ ਕਰਕੇ ਜੋ ਮੇਰੀ ਨਿਗਾਹ ਵਿੱਚ ਚੰਗਾ ਸੀ, ਇਹ ਭਲਿਆਈ ਕੀਤੀ ਹੈ ਅਤੇ ਅਹਾਬ ਦੇ ਘਰਾਣੇ ਨਾਲ ਮੇਰੇ ਮਨ ਦੀ ਇੱਛਾ ਅਨੁਸਾਰ ਵਰਤਾਵਾ ਕੀਤਾ, ਤੇਰੇ ਪੁੱਤਰ ਚੌਥੀ ਪੀੜ੍ਹੀ ਤੱਕ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣਗੇ।

¶ ‹ਇਸ ਲਈ ਜਦੋਂ ਤੁਸੀਂ ਦਾਨ ਕਰੋਂ, ਜਿਸ ਤਰ੍ਹਾਂ ਕਪਟੀ ਪ੍ਰਾਰਥਨਾ ਘਰਾਂ ਅਤੇ ਰਸਤਿਆਂ ਵਿੱਚ ਆਪਣੇ ਅੱਗੇ ਚਰਚਾ ਕਰਵਾਉਂਦੇ ਹਨ ਕਿ ਲੋਕ ਉਨ੍ਹਾਂ ਦੀ ਵਡਿਆਈ ਕਰਨ, ਤੁਸੀਂ ਅਜਿਹਾ ਨਾ ਕਰੋ। ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁੱਕੇ।›

¶ ‹ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਦੀ ਤਰ੍ਹਾਂ ਉਦਾਸੀ ਵਾਲਾ ਚਿਹਰਾ ਨਾ ਬਣਾਓ, ਕਿਉਂ ਜੋ ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ, ਕਿ ਲੋਕ ਜਾਨਣ ਜੋ ਉਹਨਾਂ ਨੇ ਵਰਤ ਰੱਖਿਆ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਪਾ ਚੁੱਕੇ ਹਨ।›

‹ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ।›

ਕਦੇ ਨਹੀਂ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ। ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ।