TSK

TSK · ਗਿਣਤੀ 13:16

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਤੂੰ ਮਨੁੱਖਾਂ ਨੂੰ ਭੇਜ ਕਿ ਉਹ ਕਨਾਨ ਦੇਸ ਦਾ ਭੇਤ ਲੈਣ ਜਿਹੜਾ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ। ਉਨ੍ਹਾਂ ਦੇ ਪੁਰਖਿਆਂ ਦੀਆਂ ਗੋਤਾਂ ਤੋਂ ਇੱਕ-ਇੱਕ ਮਨੁੱਖ ਜਿਹੜਾ ਉਨ੍ਹਾਂ ਵਿੱਚ ਪ੍ਰਧਾਨ ਹੋਵੇ ਤੁਸੀਂ ਉਸ ਨੂੰ ਭੇਜੋ।

ਫੇਰ ਤਾਂ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੇ ਜਿਹੜੇ ਧਰਤੀ ਦਾ ਭੇਤ ਲੈਣ ਵਾਲਿਆਂ ਵਿੱਚੋਂ ਸਨ ਆਪਣੇ ਕੱਪੜੇ ਪਾੜੇ।

ਅੱਗੋਂ ਯਹੋਵਾਹ ਨੇ ਮੂਸਾ ਨੂੰ ਆਖਿਆ, ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਲਈ ਲੈ। ਉਹ ਇੱਕ ਮਨੁੱਖ ਹੈ ਜਿਸ ਦੇ ਵਿੱਚ ਆਤਮਾ ਹੈ ਅਤੇ ਤੂੰ ਆਪਣਾ ਹੱਥ ਉਸ ਉੱਤੇ ਰੱਖ।

ਉਹ ਦਾ ਪੁੱਤਰ ਨੂਨ, ਉਹ ਦਾ ਪੁੱਤਰ ਯਹੋਸ਼ੁਆ।

ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ।

ਜਿਵੇਂ ਹੋਸ਼ੇਆ ਦੀ ਪੁਸਤਕ ਵਿੱਚ ਵੀ ਉਹ ਕਹਿੰਦਾ ਹੈ, ਕਿ ਜਿਹੜੀ ਮੇਰੀ ਪਰਜਾ ਨਹੀਂ ਸੀ, ਉਹ ਨੂੰ ਮੈਂ ਆਪਣੀ ਪਰਜਾ ਆਖਾਂਗਾ ਅਤੇ ਜਿਹੜੀ ਪਿਆਰੀ ਨਹੀਂ ਸੀ, ਉਹ ਨੂੰ ਪਿਆਰੀ ਆਖਾਂਗਾ।