TSK

TSK · ਕਹਾਉਤਾਂ 2:5

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਅਤੇ ਉਸ ਨੇ ਮਨੁੱਖ ਨੂੰ ਆਖਿਆ, “ਵੇਖ, ਪ੍ਰਭੂ ਦਾ ਭੈਅ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ ਹੀ ਸਮਝ ਹੈ!”

ਯਹੋਵਾਹ ਦਾ ਭੈਅ ਮੰਨਣਾ ਬੁੱਧ ਦਾ ਮੁੱਢ ਹੈ, ਅਤੇ ਅੱਤ ਪਵਿੱਤਰ ਦਾ ਗਿਆਨ ਹੀ ਸਮਝ ਹੈ।

ਤੇਰੇ ਸਮੇਂ ਦੀ ਬੁਨਿਆਦ ਮੁਕਤੀ, ਬੁੱਧੀ ਅਤੇ ਗਿਆਨ ਦੀ ਬਹੁਤਾਇਤ ਹੋਵੇਗੀ, ਅਤੇ ਯਹੋਵਾਹ ਦਾ ਭੈਅ ਸਿਯੋਨ ਦਾ ਖ਼ਜ਼ਾਨਾ ਹੋਵੇਗਾ।

ਮੈਂ ਉਹਨਾਂ ਨੂੰ ਅਜਿਹਾ ਦਿਲ ਦਿਆਂਗਾ ਭਈ ਉਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਉਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ।

ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ ਅਤੇ ਮੈਂ ਉਹਨਾਂ ਦਾ ਭਲਾ ਕਰਨ ਤੋਂ ਨਾ ਹਟਾਂਗਾ ਅਤੇ ਮੈਂ ਆਪਣਾ ਭੈਅ ਉਹਨਾਂ ਦੇ ਦਿਲ ਵਿੱਚ ਪਾਵਾਂਗਾ ਭਈ ਉਹ ਫੇਰ ਮੈਥੋਂ ਫਿਰ ਨਾ ਜਾਣ

¶ ‹ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਲੱਭੋ ਤਾਂ ਤੁਹਾਨੂੰ ਲੱਭ ਜਾਵੇਗਾ। ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ।›

¶ ‹ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਜੋ ਪੁੱਤਰ ਕੌਣ ਹੈ ਪਰ ਪਿਤਾ ਜਾਣਦਾ ਹੈ ਅਤੇ ਪਿਤਾ ਕੌਣ ਹੈ ਉਹ ਪੁੱਤਰ ਜਾਣਦਾ ਹੈ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।›

‹ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ।›