TSK

TSK · ਦਾਨੀਏਲ 4:2

مراجع Treasury of Scripture Knowledge في ਪੰਜਾਬੀ IRV.

العودة إلى المقطع

ਯਹੋਸ਼ੁਆ ਨੇ ਆਕਾਨ ਨੂੰ ਆਖਿਆ, ਹੇ ਮੇਰੇ ਪੁੱਤਰ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰ ਅਤੇ ਉਸ ਨੂੰ ਵਡਿਆਈ ਦੇ ਅਤੇ ਤੂੰ ਹੁਣ ਮੈਨੂੰ ਦੱਸ ਕਿ ਤੂੰ ਕੀ ਕੀਤਾ ਹੈ ਅਤੇ ਮੇਰੇ ਕੋਲੋਂ ਨਾ ਲੁਕਾ।

ਹੇ ਪਰਮੇਸ਼ੁਰ, ਮੇਰੀ ਮੁਕਤੀ ਦੇ ਪਰਮੇਸ਼ੁਰ, ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, ਤਾਂ ਮੇਰੀ ਜੀਭ ਤੇਰੇ ਧਰਮ ਦਾ ਜੈ-ਜੈਕਾਰ ਕਰੇਗੀ।

ਪਰਮੇਸ਼ੁਰ ਦਾ ਭੈਅ ਰੱਖਣ ਵਾਲਿਓ, ਆਓ, ਸੁਣੋ, ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਨੇ ਮੇਰੀ ਜਾਨ ਲਈ ਕੀ ਕੁਝ ਕੀਤਾ ਹੈ।

ਯਹੋਵਾਹ ਦਾ ਧੰਨਵਾਦ ਕਰਨਾ, ਅਤੇ, ਹੇ ਅੱਤ ਮਹਾਨ, ਤੇਰੇ ਨਾਮ ਦਾ ਗੁਣ ਗਾਉਣਾ ਭਲਾ ਹੈ,

¶ ਫਿਰ ਨਬੂਕਦਨੱਸਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ, ਹੇ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਅੱਤ ਮਹਾਨ ਪਰਮੇਸ਼ੁਰ ਦੇ ਬੰਦਿਓ, ਬਾਹਰ ਨਿੱਕਲ ਕੇ ਐਧਰ ਆਓ! ਤਦ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਅੱਗ ਵਿੱਚੋਂ ਨਿੱਕਲ ਆਏ।

ਮੈਂ ਤਾਂ ਆਪਣੇ ਮਨ ਵਿੱਚ ਸਮਝਿਆ ਕਿ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ।