TSK

TSK · ਯਸਾ 34:13

مراجع Treasury of Scripture Knowledge في ਪੰਜਾਬੀ IRV.

العودة إلى المقطع

ਭਾਵੇਂ ਤੂੰ ਗਿੱਦੜਾਂ ਦੇ ਥਾਂ ਵਿੱਚ ਸਾਨੂੰ ਕੁਚਲਿਆ ਹੈ, ਅਤੇ ਮੌਤ ਦੀ ਛਾਇਆ ਹੇਠ ਸਾਨੂੰ ਢੱਕ ਦਿੱਤਾ ਹੈ।

ਮੇਰੀ ਪਰਜਾ ਦੇ ਖੇਤਾਂ ਵਿੱਚ ਕੰਡੇ ਅਤੇ ਕੰਡਿਆਲੇ ਉੱਗਣਗੇ, ਸਗੋਂ ਅਨੰਦਮਈ ਨਗਰ ਦੇ ਸਾਰੇ ਖੁਸ਼ ਹਾਲ ਘਰਾਂ ਉੱਤੇ ਵੀ।

ਤੱਪਦੀ ਰੇਤ ਤਲਾਬ ਬਣ ਜਾਵੇਗੀ, ਅਤੇ ਤਿਹਾਈ ਜ਼ਮੀਨ ਪਾਣੀ ਦੇ ਸੁੰਬ। ਜਿਹੜੇ ਟਿਕਾਣਿਆਂ ਵਿੱਚ ਗਿੱਦੜ ਬੈਠਦੇ ਸਨ, ਉੱਥੇ ਘਾਹ, ਕਾਨੇ ਅਤੇ ਦਬ ਹੋਣਗੇ।

ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੇਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲ਼ਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹ ਗਿੱਦੜਾਂ ਦੇ ਘੁਰਨੇ ਬਣਨ।

ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓਂ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ

ਉਸ ਦੇ ਸ਼ਹਿਰ ਵਿਰਾਨ ਹੋ ਗਏ, ਉਹ ਧਰਤੀ ਸੁੱਕੀ ਅਤੇ ਥਲ ਹੋ ਗਈ, ਉਹ ਧਰਤੀ ਜਿਸ ਵਿੱਚ ਕੋਈ ਨਹੀਂ ਵੱਸਦਾ, ਜਿਹ ਦੇ ਵਿੱਚੋਂ ਦੀ ਆਦਮ ਵੰਸ਼ ਨਹੀਂ ਲੰਘਦਾ।

ਮੇਰੇ ਜੀਵਨ ਦੀ ਸਹੁੰ! ਇਸਰਾਏਲ ਦੇ ਪਰਮੇਸ਼ੁਰ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੋਆਬ ਜ਼ਰੂਰ ਸਦੂਮ ਵਰਗਾ ਹੋ ਜਾਵੇਗਾ ਅਤੇ ਅੰਮੋਨੀ ਅਮੂਰਾਹ ਵਰਗੇ, ਉਹ ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਖਾਣ ਬਣ ਜਾਣਗੇ ਅਤੇ ਸਦਾ ਵਿਰਾਨ ਰਹਿਣਗੇ, - ਮੇਰੀ ਪਰਜਾ ਦੇ ਬਚੇ ਹੋਏ ਲੋਕ ਉਹਨਾਂ ਨੂੰ ਲੁੱਟਣਗੇ ਅਤੇ ਮੇਰੀ ਕੌਮ ਦੇ ਬਚੇ ਹੋਏ ਉਹਨਾਂ ਉੱਤੇ ਕਬਜ਼ਾ ਕਰਨਗੇ।

ਅਤੇ ਉਹ ਨੇ ਬਹੁਤ ਉੱਚੀ ਆਵਾਜ਼ ਮਾਰ ਕੇ ਆਖਿਆ, ਢਹਿ ਪਈ ਬਾਬੁਲ, ਵੱਡੀ ਨਗਰੀ ਡਿੱਗ ਪਈ! ਉਹ ਭੂਤਾਂ ਦਾ ਟਿਕਾਣਾ ਹੋ ਗਿਆ, ਨਾਲੇ ਹਰ ਅਸ਼ੁੱਧ ਆਤਮਾਵਾਂ ਦਾ ਅੱਡਾ, ਹਰ ਦੁਸ਼ਟ ਅਤੇ ਘਿਣਾਉਣੇ ਪੰਛੀ ਦਾ ਅੱਡਾ।