ਸੀਯੋਨ ਦੀ ਧੀ ਅਰਥਾਤ ਯਰੂਸ਼ਲਮ ਨਗਰੀ ਅੰਗੂਰੀ ਬਾਗ਼ ਦੇ ਛੱਪਰ ਵਾਂਗੂੰ ਛੱਡੀ ਗਈ, ਕਕੜੀਆਂ ਦੇ ਖੇਤ ਦੀ ਝੌਂਪੜੀ ਵਾਂਗੂੰ, ਜਾਂ ਘੇਰੇ ਹੋਏ ਨਗਰ ਵਾਂਗੂੰ ਇਕੱਲੀ ਖੜ੍ਹੀ ਹੈ।
TSK
TSK · ਯਸਾ 49:21
مراجع Treasury of Scripture Knowledge في ਪੰਜਾਬੀ IRV.
ਇਸ ਲਈ ਮੇਰੀ ਪਰਜਾ ਬੇਸਮਝੀ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ, ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।
ਹੇ ਯਰੂਸ਼ਲਮ! ਆਪਣੇ ਆਪ ਤੋਂ ਧੂੜ ਝਾੜ ਅਤੇ ਉੱਠ ਬੈਠ, ਆਪਣੀ ਗਰਦਨ ਦੇ ਬੰਧਨ ਖੋਲ੍ਹ ਕੇ ਸੁੱਟ ਦੇ, ਹੇ ਸੀਯੋਨ ਦੀਏ ਬੱਧੀਏ ਧੀਏ!
¶ ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੀ, ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ, ਪਰ ਮੈਂ ਤੈਨੂੰ ਸਦਾ ਲਈ ਮਾਣ ਅਤੇ ਪੀੜ੍ਹੀਓਂ ਪੀੜ੍ਹੀ ਤੱਕ ਖੁਸ਼ੀ ਦਾ ਕਾਰਨ ਬਣਾਵਾਂਗਾ।
ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ, ਸੀਯੋਨ ਸੁੰਨਸਾਨ, ਯਰੂਸ਼ਲਮ ਵਿਰਾਨ ਹੋ ਗਿਆ।
¶ ਹਾਏ! ਉਹ ਨਗਰੀ ਕਿਵੇਂ ਇਕੱਲੀ ਬੈਠੀ ਹੈ, ਜਿਹੜੀ ਪਹਿਲਾਂ ਲੋਕਾਂ ਨਾਲ ਭਰੀ ਹੋਈ ਸੀ! ਉਹ ਵਿਧਵਾ ਵਾਂਗੂੰ ਹੋ ਗਈ, ਜਿਹੜੀ ਕੌਮਾਂ ਵਿੱਚ ਮਹਾਨ ਸੀ! ਉਹ ਜੋ ਸੂਬਿਆਂ ਦੀ ਰਾਜਕੁਮਾਰੀ ਸੀ, ਹੁਣ ਲਗਾਨ ਦੇਣ ਵਾਲੀ ਹੋ ਗਈ!
‹ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ।›
ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਡਿਆ ਗਿਆ, ਜੋ ਅਸਲ ਵਿੱਚ ਜੰਗਲੀ ਹੈਂ, ਅਤੇ ਸੁਭਾਓ ਦੇ ਵਿਰੁੱਧ ਚੰਗੇ ਜ਼ੈਤੂਨ, ਦੇ ਰੁੱਖ ਵਿੱਚ ਪੇਉਂਦ ਕੀਤਾ ਗਿਆ, ਤਾਂ ਇਹ ਜੋ ਅਸਲੀ ਟਹਿਣੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਵਿੱਚ ਕਿੰਨ੍ਹਾਂ ਵੱਧ ਕੇ ਪੇਉਂਦ ਨਾ ਕੀਤੀਆਂ ਜਾਣਗੀਆਂ।
ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਵਾਇਦੇ ਦੇ ਅਨੁਸਾਰ ਵਾਰਿਸ ਵੀ ਹੋ।