TSK

TSK · ਨਿਆਂਈ 1:21

مراجع Treasury of Scripture Knowledge في ਪੰਜਾਬੀ IRV.

العودة إلى المقطع

¶ ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਭਾਗ ਦੀ ਹੱਦ ਯਹੂਦੀਆਂ ਅਤੇ ਯੂਸੁਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ।

¶ ਤਦ ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੇ ਤਲਵਾਰ ਦੀ ਧਾਰ ਨਾਲ ਉਸ ਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।

¶ ਪਰ ਉਸ ਰਾਤ ਰਹਿਣ ਲਈ ਉਹ ਮਨੁੱਖ ਰਾਜ਼ੀ ਨਾ ਹੋਇਆ, ਇਸ ਲਈ ਵਿਦਿਆ ਹੋ ਕੇ ਚੱਲ ਪਿਆ ਅਤੇ ਯਬੂਸ ਦੇ ਨੇੜੇ ਜਿਸ ਨੂੰ ਯਰੂਸ਼ਲਮ ਕਹਿੰਦੇ ਹਨ, ਪਹੁੰਚ ਗਿਆ। ਕਾਠੀ ਪਾਏ ਹੋਏ ਦੋਵੇਂ ਗਧੇ ਅਤੇ ਉਸ ਦੀ ਰਖ਼ੈਲ ਵੀ ਉਸ ਦੇ ਨਾਲ ਸੀ।

ਫਿਰ ਰਾਜਾ ਆਪਣਿਆਂ ਸੈਨਿਕਾਂ ਨਾਲ ਯਰੂਸ਼ਲਮ ਨੂੰ ਯਬੂਸੀਆਂ ਦੇ ਕੋਲ ਗਿਆ ਜੋ ਉਸ ਦੇਸ਼ ਦੇ ਵਾਸੀ ਸਨ। ਉਨ੍ਹਾਂ ਨੇ ਦਾਊਦ ਨੂੰ ਆਖਿਆ, ਤੂੰ ਇੱਥੇ ਨਾ ਵੜੇਂਗਾ ਪਰੰਤੂ ਅੰਨ੍ਹੇ ਅਤੇ ਲੰਗੜੇ ਤੈਨੂੰ ਰੋਕਣਗੇ ਕਿਉਂ ਜੋ ਉਨ੍ਹਾਂ ਨੇ ਸਮਝਿਆ ਕਿ ਦਾਊਦ ਐਥੇ ਨਹੀਂ ਵੜ ਸਕੇਗਾ,

ਇਹ ਮੁਖੀਏ ਆਪਣੀਆਂ ਪੀੜ੍ਹੀਆਂ ਵਿੱਚ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ। ਇਹ ਯਰੂਸ਼ਲਮ ਵਿੱਚ ਵੱਸਦੇ ਸਨ।

ਉਨ੍ਹਾਂ ਨੇ ਉਹਨਾਂ ਉੱਮਤਾਂ ਦਾ ਨਾਸ ਨਾ ਕੀਤਾ, ਜਿਨ੍ਹਾਂ ਲਈ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ,