¶ ਤੂੰ ਤਾਂ ਚਿਰੋਕਣਾ ਆਪਣਾ ਜੂਲਾ ਭੰਨ ਛੱਡਿਆ, ਅਤੇ ਆਪਣੇ ਬੰਨ੍ਹ ਤੋੜ ਸੁੱਟੇ। ਤੂੰ ਆਖਿਆ ਮੈਂ ਟਹਿਲ ਨਾ ਕਰਾਂਗੀ! ਹਾਂ ਤੂੰ ਹਰ ਉੱਚੇ ਟਿੱਬੇ ਉੱਤੇ, ਅਤੇ ਹਰ ਹਰੇ ਰੁੱਖ ਹੇਠ ਵਿਭਚਾਰ ਲਈ ਝੁੱਕ ਗਈ।
TSK
TSK · ਵਿਰਲਾਪ 4:13
مراجع Treasury of Scripture Knowledge في ਪੰਜਾਬੀ IRV.
ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਅਤੇ ਨਬੀ ਤੋਂ ਲੈ ਕੇ ਜਾਜਕ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।
ਕਿਉਂ ਜੋ ਨਬੀ ਤੇ ਜਾਜਕ ਭਰਿਸ਼ਟ ਹਨ, ਨਾਲੇ ਮੇਰੇ ਭਵਨ ਵਿੱਚ ਮੈਂ ਉਹਨਾਂ ਦੀ ਬਦੀ ਪਾਈ, ਯਹੋਵਾਹ ਦਾ ਵਾਕ ਹੈ।
ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਤੇ ਵਿਅਰਥ ਦਰਸ਼ਣ ਵੇਖੇ, ਉਹਨਾਂ ਨੇ ਤੇਰੇ ਅਪਰਾਧਾਂ ਨੂੰ ਪਰਗਟ ਨਾ ਕੀਤਾ, ਤਾਂ ਜੋ ਤੇਰੀ ਗ਼ੁਲਾਮੀ ਨੂੰ ਰੋਕ ਦਿੰਦੇ, ਪਰ ਉਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅਗੰਮ ਵਾਕ ਬੋਲੇ,
ਉਹ ਦੇ ਵਿੱਚ ਉਹ ਦੇ ਨਬੀਆਂ ਨੇ ਸਲਾਹ ਕੀਤੀ, ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਸ਼ਿਕਾਰ ਨੂੰ ਪਾੜਦਿਆਂ ਉਹ ਜੀਆਂ ਨੂੰ ਖਾ ਗਏ ਹਨ, ਉਹ ਖਜ਼ਾਨੇ ਅਤੇ ਵੱਡਮੁੱਲੀਆਂ ਵਸਤੂਆਂ ਨੂੰ ਖੋਹ ਲੈਂਦੇ ਹਨ, ਉਹਨਾਂ ਨੇ ਉਸ ਵਿੱਚ ਢੇਰ ਵਿਧਵਾ ਬਣਾ ਦਿੱਤੀਆਂ ਹਨ।
ਉਹ ਦੇ ਹਾਕਮ ਉਹ ਦੇ ਵਿੱਚ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜ ਵਾਂਗੂੰ ਹਨ, ਜੋ ਬੇਈਮਾਨੀ ਦੇ ਲਾਭ ਦੇ ਲਈ ਲਹੂ ਵਹਾਉਂਦੇ ਅਤੇ ਪ੍ਰਾਣਾਂ ਨੂੰ ਨਾਸ ਕਰਦੇ ਹਨ।
¶ ਉਸ ਦੇ ਹਾਕਮ ਉਸ ਦੇ ਵਿੱਚ ਗੱਜਦੇ ਬੱਬਰ ਸ਼ੇਰ ਵਾਂਗੂੰ ਹਨ, ਉਸ ਦੇ ਨਿਆਈਂ ਸ਼ਾਮ ਨੂੰ ਸ਼ਿਕਾਰ ਕਰਨ ਵਾਲੇ ਬਘਿਆੜ ਹਨ, ਜੋ ਸਵੇਰ ਤੱਕ ਕੁਝ ਨਹੀਂ ਛੱਡਦੇ!
‹ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਸ ਤਰ੍ਹਾਂ ਬਚੋਗੇ?›
ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ।