TSK

TSK · ਲੇਵੀਆਂ 21:23

مراجع Treasury of Scripture Knowledge في ਪੰਜਾਬੀ IRV.

العودة إلى المقطع

ਤੂੰ ਉਹ ਨੂੰ ਪਰਦੇ ਦੇ ਅੱਗੇ ਜਿਹੜਾ ਸਾਖੀ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿਹੜਾ ਸਾਖੀ ਉੱਤੇ ਹੈ ਰੱਖੀਂ ਜਿੱਥੇ ਮੈਂ ਤੇਰੇ ਨਾਲ ਮਿਲਾਂਗਾ।

¶ ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਨੂੰ ਉਨ੍ਹਾਂ ਦੀ ਅਸ਼ੁੱਧਤਾਈ ਤੋਂ ਵੱਖਰਾ ਕਰਨਾ, ਅਜਿਹਾ ਨਾ ਹੋਵੇ ਕਿ ਉਹ ਆਪਣੀ ਅਸ਼ੁੱਧਤਾਈ ਦੇ ਕਾਰਨ ਮੇਰੇ ਉਸ ਡੇਰੇ ਨੂੰ ਭਰਿਸ਼ਟ ਕਰਨ ਜੋ ਉਨ੍ਹਾਂ ਦੇ ਵਿਚਕਾਰ ਹੈ ਅਤੇ ਇਸ ਕਾਰਨ ਮਰ ਨਾ ਜਾਣ।

ਇਸ ਲਈ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੇ ਰਹੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

ਉਹ ਪਵਿੱਤਰ ਸਥਾਨ ਤੋਂ ਬਾਹਰ ਨਾ ਨਿੱਕਲੇ ਅਤੇ ਨਾ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਭਰਿਸ਼ਟ ਕਰੇ, ਕਿਉਂ ਜੋ ਉਸ ਦੇ ਸਿਰ ਉੱਤੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਤੇਲ ਦਾ ਮੁਕਟ ਹੈ। ਮੈਂ ਯਹੋਵਾਹ ਹਾਂ।

ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਨੂੰ ਯਾਦ ਰੱਖ ਕਿਉਂਕਿ ਉਨ੍ਹਾਂ ਨੇ ਜਾਜਕਾਈ ਨੂੰ ਅਤੇ ਜਾਜਕਾਂ ਅਤੇ ਲੇਵੀਆਂ ਦੇ ਨੇਮ ਨੂੰ ਅਸ਼ੁੱਧ ਕੀਤਾ ਹੈ।