ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਹੀ ਆਪਣੇ ਬਸਤਰਾਂ ਨੂੰ ਪਾੜੋ, ਅਜਿਹਾ ਨਾ ਹੋਵੇ ਕਿ ਤੁਸੀਂ ਵੀ ਮਰ ਜਾਓ ਅਤੇ ਸਾਰੀ ਮੰਡਲੀ ਉੱਤੇ ਉਸ ਦਾ ਕ੍ਰੋਧ ਭੜਕੇ ਪਰ ਤੇਰੇ ਭਰਾ ਅਰਥਾਤ ਇਸਰਾਏਲ ਦਾ ਸਾਰਾ ਘਰਾਣਾ ਉਸ ਅੱਗ ਦੇ ਕਾਰਨ ਸੋਗ ਕਰਨ, ਜਿਹੜੀ ਯਹੋਵਾਹ ਨੇ ਜਲਾਈ ਹੈ।
TSK
TSK · ਲੇਵੀਆਂ 21:5
مراجع Treasury of Scripture Knowledge في ਪੰਜਾਬੀ IRV.
ਲੇਵੀਆਂ 10:6
TSK
ਬਿਵਸਥਾ 14:1
TSK
¶ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪੁੱਤਰ ਹੋ। ਇਸ ਲਈ ਤੁਸੀਂ ਨਾ ਤਾਂ ਮੁਰਦਿਆਂ ਦੇ ਕਾਰਨ ਆਪਣੇ ਆਪ ਨੂੰ ਚੀਰਨਾ ਅਤੇ ਨਾ ਹੀ ਆਪਣੇ ਭਰਵੱਟਿਆਂ ਦਾ ਭੱਦਣ ਕਰਾਇਓ
ਯਸਾ 22:12
TSK
¶ ਉਸ ਦਿਨ ਸੈਨਾਂ ਦੇ ਪ੍ਰਭੂ ਯਹੋਵਾਹ ਨੇ ਤੁਹਾਨੂੰ ਰੋਣ ਲਈ, ਸੋਗ ਕਰਨ, ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ,
ਯਿਰਮਿਯਾਹ 48:37
TSK
ਕਿਉਂ ਜੋ ਹਰੇਕ ਸਿਰ ਮੁੰਨਿਆ ਹੈ, ਹਰੇਕ ਦਾੜ੍ਹੀ ਕਤਰੀ ਗਈ ਹੈ, ਹਰੇਕ ਦੇ ਹੱਥ ਵਿੱਚ ਘਾਓ ਲਾਇਆ ਗਿਆ ਹੈ ਅਤੇ ਹਰੇਕ ਲੱਕ ਉੱਤੇ ਤੱਪੜ ਹੈ
ਆਮੋਸ 8:10
TSK
ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵਿਰਲਾਪ ਵਿੱਚ ਬਦਲ ਦਿਆਂਗਾ। ਮੈਂ ਸਾਰਿਆਂ ਲੱਕਾਂ ਉੱਤੇ ਟਾਟ ਬੰਨ੍ਹਾਵਾਂਗਾ ਅਤੇ ਹਰੇਕ ਸਿਰ ਨੂੰ ਗੰਜਾ ਕਰਾਂਗਾ। ਮੈਂ ਉਸ ਦਿਨ ਅਜਿਹਾ ਵਿਰਲਾਪ ਕਰਾਵਾਂਗਾ ਜਿਵੇਂ ਇਕਲੌਤੇ ਲਈ ਹੁੰਦਾ ਹੈ ਅਤੇ ਉਸ ਦਾ ਅੰਤ ਭੈੜੇ ਦਿਨ ਜਿਹਾ ਹੋਵੇਗਾ।”