ਇਸ ਤਰ੍ਹਾਂ ਰਾਖ਼ੇਲ ਮਰ ਗਈ ਅਤੇ ਅਫਰਾਥ ਦੇ ਰਾਹ ਵਿੱਚ ਦਫ਼ਨਾਈ ਗਈ। ਇਹੋ ਹੀ ਬੈਤਲਹਮ ਹੈ।
TSK
TSK · ਲੂਕਾ 2:4
مراجع Treasury of Scripture Knowledge في ਪੰਜਾਬੀ IRV.
¶ ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਲਹਮ ਵਿੱਚ ਆਈਆਂ। ਜਦ ਉਹ ਬੈਤਲਹਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲ਼ਾ ਪੈ ਗਿਆ ਅਤੇ ਇਸਤਰੀਆਂ ਕਹਿਣ ਲੱਗੀਆਂ, “ਕੀ ਇਹ ਨਾਓਮੀ ਹੈ?”
ਤਦ ਸਾਰਿਆਂ ਲੋਕਾਂ ਨੇ ਜੋ ਫਾਟਕ ਉੱਤੇ ਸਨ ਅਤੇ ਉਨ੍ਹਾਂ ਬਜ਼ੁਰਗਾਂ ਨੇ ਕਿਹਾ, “ਅਸੀਂ ਗਵਾਹ ਹਾਂ। ਯਹੋਵਾਹ ਇਸ ਇਸਤਰੀ ਨੂੰ ਜੋ ਤੇਰੇ ਘਰ ਵਿੱਚ ਆਈ ਹੈ, ਰਾਖ਼ੇਲ ਅਤੇ ਲੇਆਹ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ। ਤੂੰ ਅਫਰਾਥਾਹ ਵਿੱਚ ਵੀਰਤਾ ਕਰੇਂ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੇ।
ਅਤੇ ਸਲਮੋਨ ਤੋਂ ਬੋਅਜ਼ ਜੰਮਿਆ, ਬੋਅਜ਼ ਤੋਂ ਓਬੇਦ ਜੰਮਿਆ
ਤਦ ਜਿਵੇਂ ਯਹੋਵਾਹ ਨੇ ਆਖਿਆ ਸੀ ਸਮੂਏਲ ਨੇ ਉਸੇ ਤਰ੍ਹਾਂ ਕੀਤਾ ਅਤੇ ਬੈਤਲਹਮ ਵਿੱਚ ਆਇਆ। ਸ਼ਹਿਰ ਦੇ ਬਜ਼ੁਰਗ ਉਹ ਦੇ ਆਉਣ ਤੋਂ ਕੰਬ ਕੇ ਬੋਲੇ, ਤੂੰ ਸ਼ਾਂਤੀ ਨਾਲ ਆਇਆ ਹੈ ਜਾਂ ਨਹੀਂ?
ਤਦ ਸ਼ਾਊਲ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਪੁੱਤਰ ਹੈਂ? ਤਦ ਦਾਊਦ ਨੇ ਉੱਤਰ ਦਿੱਤਾ, ਮੈਂ ਤੁਹਾਡੇ ਦਾਸ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ।
¶ ਪਰ ਹੇ ਬੈਤਲਹਮ ਅਫਰਾਥਾਹ, ਭਾਵੇਂ ਤੂੰ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ, ਤਾਂ ਵੀ ਤੇਰੇ ਵਿੱਚੋਂ ਮੇਰੇ ਲਈ ਇੱਕ ਪੁਰਖ ਨਿੱਕਲੇਗਾ, ਜੋ ਇਸਰਾਏਲ ਵਿੱਚ ਹਾਕਮ ਹੋਵੇਗਾ, ਜਿਸ ਦਾ ਨਿੱਕਲਣਾ ਪ੍ਰਾਚੀਨ ਸਮੇਂ ਤੋਂ, ਸਗੋਂ ਅਨਾਦੀ ਤੋਂ ਹੈ।
¶ ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਯਹੂਦਿਯਾ ਦੇ ਬੈਤਲਹਮ ਵਿੱਚ, ਜਦ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਕਈ ਵਿਦਵਾਨ ਖੋਜੀ ਪੂਰਬ ਵੱਲੋਂ ਯਰੂਸ਼ਲਮ ਵਿੱਚ ਆ ਕੇ ਪੁੱਛਣ ਲੱਗੇ,
¶ ਛੇਵੇਂ ਮਹੀਨੇ ਪਰਮੇਸ਼ੁਰ ਨੇ ਜਿਬਰਾਏਲ ਦੂਤ ਨੂੰ ਨਾਸਰਤ ਨਾਮ ਦੇ ਗਲੀਲ ਦੇ ਇੱਕ ਨਗਰ ਵਿੱਚ
¶ ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਉਸਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਆਪਣੇ ਨੇਮ ਅਨੁਸਾਰ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਪੜ੍ਹਨ ਲਈ ਖੜ੍ਹਾ ਹੋਇਆ।
ਕੀ ਇਹ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਮਸੀਹ ਦਾਊਦ ਦੇ ਘਰਾਣੇ ਵਿੱਚੋਂ ਆਵੇਗਾ ਅਤੇ ਬੈਤਲਹਮ, ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ?”