TSK

TSK · 2 ਸਮੂ 20:21

Treasury of Scripture Knowledge references in ਪੰਜਾਬੀ IRV.

Back to passage

¶ ਹਾਰੂਨ ਦਾ ਪੁੱਤਰ ਅਲਆਜ਼ਾਰ ਵੀ ਮਰ ਗਿਆ ਅਤੇ ਉਸ ਨੂੰ ਉਸ ਦੇ ਪੁੱਤਰ ਫ਼ੀਨਹਾਸ ਦੇ ਪਰਬਤ ਉੱਤੇ ਜਿਹੜਾ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਉਹ ਨੂੰ ਦਿੱਤਾ ਗਿਆ ਸੀ ਦਫ਼ਨਾ ਦਿੱਤਾ।

¶ ਤਾਂ ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਇਲਾਕੇ ਵਿੱਚ ਸੰਦੇਸ਼-ਵਾਹਕ ਭੇਜੇ ਅਤੇ ਕਿਹਾ, “ਮਿਦਯਾਨੀਆਂ ਦਾ ਸਾਹਮਣਾ ਕਰਨ ਨੂੰ ਆ ਜਾਓ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਯਰਦਨ ਨਦੀ ਦੇ ਘਾਟਾਂ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਓ।” ਤਦ ਸਾਰੇ ਇਫ਼ਰਾਈਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਿਆ।

ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੀਕਾਹ ਨੇ ਉਸ ਲਈ ਕੀ-ਕੀ ਕੀਤਾ ਹੈ ਅਤੇ ਕਿਹਾ, “ਉਸਨੇ ਮੈਨੂੰ ਤਨਖਾਹ ਉੱਤੇ ਰੱਖਿਆ ਅਤੇ ਮੈਂ ਉਸ ਦਾ ਪੁਰੋਹਿਤ ਬਣ ਗਿਆ ਹਾਂ।”

ਪਰ ਦਾਊਦ ਨੇ ਅਬੀਸ਼ਈ ਨੂੰ ਆਖਿਆ, ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ?

¶ ਅਜਿਹਾ ਹੋਇਆ ਉੱਥੇ ਇੱਕ ਸ਼ਬਾ ਨਾਮ ਦਾ ਬਿਨਯਾਮੀਨੀ ਮਨੁੱਖ ਸੀ, ਜੋ ਬੜਾ ਦੁਸ਼ਟ ਸੀ, ਉਹ ਮਨੁੱਖ ਬਿਕਰੀ ਦਾ ਪੁੱਤਰ ਸੀ। ਉਸ ਨੇ ਨਰਸਿੰਗਾ ਵਜਾ ਕੇ ਆਖਿਆ, ਨਾ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਸਾਡਾ ਭਾਗ ਹੈ। ਹੇ ਇਸਰਾਏਲ, ਆਪੋ ਆਪਣੇ ਤੰਬੂ ਨੂੰ ਜਾਓ!

ਉਸ ਨੇ ਆਖਿਆ, “ਸਭ ਸੁੱਖ ਹੈ। ਮੇਰੇ ਸੁਆਮੀ ਨੇ ਇਹ ਆਖਣ ਲਈ ਮੈਨੂੰ ਭੇਜਿਆ ਹੈ ਕਿ ਵੇਖ ਨਬੀਆਂ ਦੇ ਪੁੱਤਰਾਂ ਵਿੱਚੋਂ ਦੋ ਜੁਆਨ ਇਫ਼ਰਾਈਮ ਦੇ ਪਹਾੜੀ ਦੇਸ ਤੋਂ ਹੁਣੇ ਮੇਰੇ ਕੋਲ ਆਏ ਹਨ। ਉਨ੍ਹਾਂ ਲਈ ਇੱਕ ਤੋੜਾ ਚਾਂਦੀ ਤੇ ਦੋ ਜੋੜੇ ਬਸਤਰ ਦੇ।”

ਦਾਨ ਤੋਂ ਤਾਂ ਇੱਕ ਅਵਾਜ਼ ਦੱਸਦੀ, ਅਤੇ ਇਫ਼ਰਾਈਮ ਦੇ ਪਰਬਤ ਤੋਂ ਬਦੀ ਦੀ ਖ਼ਬਰ ਸੁਣਾਉਂਦੀ,