TSK

TSK · ਦਾਨੀਏਲ 5:1

Treasury of Scripture Knowledge references in ਪੰਜਾਬੀ IRV.

Back to passage

ਫਿਰ ਤੀਜੇ ਦਿਨ, ਫ਼ਿਰਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਕਰਮਚਾਰੀਆਂ ਲਈ ਦਾਵਤ ਕੀਤੀ ਅਤੇ ਆਪਣੇ ਕਰਮਚਾਰੀਆਂ ਵਿੱਚੋਂ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਦਾ ਸਿਰ ਉੱਚਾ ਕੀਤਾ।

ਮੇਰਾ ਦਿਲ ਧੜਕਦਾ ਹੈ, ਕੰਬਣੀ ਨੇ ਮੈਨੂੰ ਆ ਦੱਬਿਆ, ਜਿਸ ਸ਼ਾਮ ਨੂੰ ਮੈਂ ਲੋਚਦਾ ਸੀ, ਉਹ ਮੇਰੇ ਲਈ ਕਾਂਬਾ ਬਣ ਗਈ ਹੈ।

¶ ਉਸ ਦਿਨ ਸੈਨਾਂ ਦੇ ਪ੍ਰਭੂ ਯਹੋਵਾਹ ਨੇ ਤੁਹਾਨੂੰ ਰੋਣ ਲਈ, ਸੋਗ ਕਰਨ, ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ,

ਉਹਨਾਂ ਦੀ ਮਸਤੀ ਵਿੱਚ ਮੈਂ ਉਹਨਾਂ ਦੀ ਦਾਵਤ ਕਰਾਂਗਾ, ਭਈ ਉਹ ਖੀਵੇ ਹੋ ਜਾਣ ਅਤੇ ਖੁਸ਼ ਹੋਣ, ਸਦਾ ਦੀ ਨੀਂਦ ਸੌਂ ਜਾਣ, ਅਤੇ ਨਾ ਜਾਗਣ, ਯਹੋਵਾਹ ਦਾ ਵਾਕ ਹੈ।

ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ।