¶ ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਧੁੰਮ ਸੁਣੀ ਤਾਂ ਉਹ ਬੁਝਾਰਤਾਂ ਵਿੱਚ ਪਰਖਣ ਲਈ ਵੱਡੇ ਭਾਰੇ ਕਾਫ਼ਲੇ ਅਤੇ ਊਠਾਂ ਦੇ ਨਾਲ ਜਿਨ੍ਹਾਂ ਉੱਤੇ ਮਸਾਲਾ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਸਨ ਯਰੂਸ਼ਲਮ ਵਿੱਚ ਆਈ ਅਤੇ ਸੁਲੇਮਾਨ ਦੇ ਕੋਲ ਆਣ ਕੇ ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ
TSK
TSK · ਦਾਨੀਏਲ 5:12
Treasury of Scripture Knowledge references in ਪੰਜਾਬੀ IRV.
ਧਰਮੀ ਆਪਣੇ ਗੁਆਂਢੀ ਨੂੰ ਸਹੀ ਰਾਹ ਦੱਸਦਾ ਹੈ, ਪਰ ਦੁਸ਼ਟ ਦੀ ਚਾਲ ਉਹ ਨੂੰ ਭਟਕਾ ਦਿੰਦੀ ਹੈ।
ਖੁਸਰਿਆਂ ਦੇ ਪ੍ਰਧਾਨ ਨੇ ਉਹਨਾਂ ਦੇ ਇਹ ਨਾਮ ਰੱਖੇ ਅਰਥਾਤ ਦਾਨੀਏਲ ਨੂੰ ਬੇਲਟਸ਼ੱਸਰ, ਹਨਨਯਾਹ ਨੂੰ ਸ਼ਦਰਕ, ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦਨਗੋ ਆਖਿਆ।
ਅਖ਼ੀਰ ਨੂੰ ਦਾਨੀਏਲ ਜਿਸ ਦਾ ਨਾਮ ਮੇਰੇ ਦੇਵਤੇ ਦੇ ਨਾਮ ਦੇ ਅਨੁਸਾਰ ਬੇਲਟਸ਼ੱਸਰ ਹੈ, ਮੇਰੇ ਹਜ਼ੂਰ ਆਇਆ ਅਤੇ ਉਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ, ਸੋ ਮੈਂ ਉਹ ਦੇ ਅੱਗੇ ਸੁਫ਼ਨਾ ਸੁਣਾਇਆ ਤੇ ਆਖਿਆ,
ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਕਿ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ, ਚਾਨਣ ਤੇ ਸਮਝ ਤੇ ਚੰਗੀ ਬੁੱਧ ਤੇਰੇ ਵਿੱਚ ਹੈ।
ਇੱਕ ਚੰਗਾ ਆਤਮਾ ਦਾਨੀਏਲ ਵਿੱਚ ਸੀ ਇਸੇ ਕਰਕੇ ਉਸ ਨੂੰ ਰਾਜਪਾਲਾਂ ਤੇ ਪ੍ਰਮੁੱਖ ਅਧਿਕਾਰੀਆਂ ਨਾਲੋਂ ਵਡਿਆਈ ਮਿਲੀ ਅਤੇ ਰਾਜੇ ਨੇ ਚਾਹਿਆ ਜੋ ਉਹ ਨੂੰ ਸਾਰੇ ਰਾਜ ਉੱਤੇ ਪ੍ਰਮੁੱਖ ਅਧਿਕਾਰੀ ਬਣਾਏ।
ਅਤੇ ਇਸ ਲਈ ਮੈਂ ਉਹ ਦੀ ਸ਼ਕਤੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪ੍ਰਭਾਵ ਪਾਉਦਾਂ ਹੈ, ਤਨੋਂ ਮਨੋਂ ਮਿਹਨਤ ਕਰਦਾ ਹਾਂ।