TSK

TSK · ਉਤ 47:13

Treasury of Scripture Knowledge references in ਪੰਜਾਬੀ IRV.

Back to passage

ਪਰ ਉਨ੍ਹਾਂ ਦੇ ਬਾਅਦ ਸੱਤ ਸਾਲ ਕਾਲ ਦੇ ਹੋਣਗੇ ਅਤੇ ਮਿਸਰ ਦੇਸ਼ ਦੀ ਸਾਰੀ ਭਰਪੂਰੀ ਮੁੱਕ ਜਾਵੇਗੀ ਅਤੇ ਕਾਲ ਇਸ ਦੇਸ਼ ਨੂੰ ਮੁਕਾ ਦੇਵੇਗਾ।

ਤਾਂ ਅਹਾਬ ਨੇ ਓਬਦਿਆਹ ਨੂੰ ਆਖਿਆ, ਦੇਸ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲਿਆਂ ਕੋਲ ਜਾ ਸ਼ਾਇਦ ਸਾਨੂੰ ਘਾਹ ਲੱਭੇ ਅਤੇ ਅਸੀਂ ਘੋੜੇ ਖੱਚਰਾਂ ਨੂੰ ਜਿਉਂਦੇ ਰੱਖ ਸਕੀਏ ਅਤੇ ਡੰਗਰਾਂ ਨੂੰ ਨਾ ਗੁਆਈਏ।

¶ ਯਹੋਵਾਹ ਦਾ ਬਚਨ ਜਿਹੜਾ ਸੋਕੇ ਦੇ ਬਾਰੇ ਯਿਰਮਿਯਾਹ ਨੂੰ ਆਇਆ,

ਤਲਵਾਰ ਦੇ ਮਾਰੇ ਹੋਏ, ਭੁੱਖ ਦੇ ਮਾਰੇ ਹੋਇਆਂ ਨਾਲੋਂ ਚੰਗੇ ਹਨ, ਖੇਤ ਦਾ ਫਲ ਨਾ ਮਿਲਣ ਕਰਕੇ, ਇਹਨਾਂ ਦਾ ਪ੍ਰਾਣ ਸੁੱਕਦਾ ਜਾਂਦਾ ਹੈ।

ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਅਤੇ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਉ-ਦਾਦਿਆਂ ਨੂੰ ਅਨਾਜ਼ ਨਹੀਂ ਮਿਲਿਆ।