TSK

TSK · ਯਸਾ 13:7

Treasury of Scripture Knowledge references in ਪੰਜਾਬੀ IRV.

Back to passage

ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ, ਅਤੇ ਉਸ ਬਰਬਾਦੀ ਵਿੱਚ ਜਿਹੜੀ ਦੂਰੋਂ ਆਵੇਗੀ? ਤੁਸੀਂ ਸਹਾਇਤਾ ਲਈ ਕਿਸ ਦੇ ਕੋਲ ਨੱਠੋਗੇ, ਅਤੇ ਆਪਣਾ ਮਾਲ-ਧਨ ਕਿੱਥੇ ਛੱਡੋਗੇ?

ਇਸ ਕਾਰਨ ਉਹਨਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ ਘਬਰਾ ਗਏ ਅਤੇ ਸ਼ਰਮਿੰਦੇ ਹੋਏ, ਉਹ ਖੇਤ ਦੇ ਸਾਗ ਪੱਤ ਅਤੇ ਹਰੀ ਅੰਗੂਰੀ, ਛੱਤ ਉੱਤੇ ਦੇ ਘਾਹ ਅਤੇ ਉਸ ਅੰਨ ਵਾਂਗੂੰ ਹੋ ਗਏ ਜੋ ਉੱਗਣ ਤੋਂ ਪਹਿਲਾਂ ਹੀ ਸੁੱਕ ਜਾਵੇ।

ਬਾਬਲ ਦੇ ਰਾਜਾ ਨੇ ਉਹਨਾਂ ਦੀ ਅਵਾਈ ਸੁਣੀ, ਉਹ ਦੇ ਹੱਥ ਢਿੱਲੇ ਪੈ ਗਏ, ਦੁੱਖ ਨੇ ਉਹ ਨੂੰ ਆ ਫੜਿਆ, ਉਹ ਨੂੰ ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗੀਆਂ ਹਨ।

ਇਹ ਹੋਵੇਗਾ ਕਿ ਜਦੋਂ ਉਹ ਤੈਨੂੰ ਆਖਣ ਕਿ ਤੂੰ ਕਿਉਂ ਹਾਏ, ਹਾਏ ਕਰਦਾ ਹੈਂ? ਤਾਂ ਤੂੰ ਆਖੀਂ ਕਿ ਉਸ ਅਫ਼ਵਾਹ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੰਘਰ ਜਾਵੇਗਾ, ਸਾਰੇ ਹੱਥ ਨਿਰਬਲ ਹੋ ਜਾਣਗੇ, ਹਰ ਇੱਕ ਆਤਮਾ ਕਮਜ਼ੋਰ ਹੋ ਜਾਵੇਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ। ਵੇਖੋ, ਪ੍ਰਭੂ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ।

ਉਹ ਦੇ ਕਹਿਰ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ? ਉਹ ਦੇ ਕ੍ਰੋਧ ਦੀ ਤੇਜੀ ਨੂੰ ਕੌਣ ਝੱਲ ਸਕਦਾ ਹੈ? ਉਹ ਦਾ ਗੁੱਸਾ ਅੱਗ ਵਾਂਗੂੰ ਵਹਾਇਆ ਜਾਂਦਾ ਹੈ ਅਤੇ ਚਟਾਨਾਂ ਉਸ ਤੋਂ ਚੀਰੀਆਂ ਜਾਂਦੀਆਂ ਹਨ!

ਬੱਬਰ ਸ਼ੇਰਨੀਆਂ ਦਾ ਟਿਕਾਣਾ ਕਿੱਥੇ ਹੈ ਅਤੇ ਜੁਆਨ ਬੱਬਰ ਸ਼ੇਰਾਂ ਦੇ ਖਾਣ ਦਾ ਥਾਂ ਕਿੱਥੇ ਹੈ, ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀ ਆਪਣੇ ਬੱਚਿਆਂ ਨਾਲ ਫਿਰਦੇ ਸਨ, ਅਤੇ ਕੋਈ ਉਹਨਾਂ ਨੂੰ ਨਹੀਂ ਛੇੜਦਾ ਸੀ?