TSK

TSK · ਕਹਾਉਤਾਂ 12:24

Treasury of Scripture Knowledge references in ਪੰਜਾਬੀ IRV.

Back to passage

ਅਤੇ ਉਸ ਨੇ ਇੱਕ ਅਰਾਮ ਦੀ ਥਾਂ ਵੇਖੀ ਕਿ ਉਹ ਚੰਗੀ ਹੈ ਅਤੇ ਉਹ ਦੇਸ਼ ਮਨ ਭਾਉਂਦਾ ਹੈ। ਤਦ ਉਸ ਨੇ ਆਪਣਾ ਮੋਢਾ ਭਾਰ ਚੁੱਕਣ ਨੂੰ ਨਿਵਾਇਆ ਅਤੇ ਉਹ ਇੱਕ ਬੇਗਾਰੀ ਕਰਨ ਵਾਲਾ ਬਣਿਆ।

ਯਾਰਾਬੁਆਮ ਸੂਰਮਾ ਯੋਧਾ ਸੀ ਅਤੇ ਜਦ ਸੁਲੇਮਾਨ ਨੇ ਵੇਖਿਆ ਕਿ ਇਹ ਜੁਆਨ ਮਿਹਨਤੀ ਹੈ ਤਾਂ ਉਹ ਨੇ ਉਸ ਨੂੰ ਯੂਸੁਫ਼ ਦੇ ਘਰਾਣੇ ਦੇ ਕੰਮ-ਧੰਦੇ ਉੱਤੇ ਠਹਿਰਾਇਆ।

ਆਲਸੀ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ।

ਆਲਸੀ ਦਾ ਜੀ ਲੋਚਦਾ ਤਾਂ ਹੈ, ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਰਿਸ਼ਟ-ਪੁਸ਼ਟ ਹੋ ਜਾਵੇਗੀ।

ਆਲਸ ਘੂਕ ਨੀਂਦ ਵਿੱਚ ਪਾ ਦਿੰਦੀ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।

ਆਲਸੀ ਆਖਦਾ ਹੈ ਭਈ ਬਾਹਰ ਤਾਂ ਸ਼ੇਰ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਂਵਾਂਗਾ!

ਮੈਂ ਆਲਸੀ ਮਨੁੱਖ ਦੇ ਖੇਤ ਦੇ ਅਤੇ ਨਿਰਬੁੱਧ ਆਦਮੀ ਦੇ ਅੰਗੂਰੀ ਬਾਗ਼ ਦੇ ਨੇੜਿਓਂ ਲੰਘਿਆ,

ਜਿਵੇਂ ਦਰਵਾਜ਼ਾ ਕਬਜ਼ੇ ਉੱਤੇ ਘੁੰਮਦਾ ਹੈ, ਓਵੇਂ ਆਲਸੀ ਆਪਣੇ ਮੰਜੇ ਉੱਤੇ।