ਤੂੰ ਆਪਣੀ ਨੂੰਹ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੇ ਪੁੱਤਰ ਦੀ ਪਤਨੀ ਹੈ, ਇਸ ਲਈ ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।
TSK
TSK · ਆਮੋਸ 2:7
Treasury of Scripture Knowledge references in ਪੰਜਾਬੀ IRV.
ਮੈਂ ਉਸ ਮਨੁੱਖ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ ਕਰਾਂਗਾ ਕਿਉਂ ਜੋ ਉਸ ਨੇ ਮੇਰੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰਨ ਅਤੇ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਲਈ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਪਰਾਏ ਦੇਵਤੇ ਮੋਲਕ ਦੇ ਅੱਗੇ ਚੜ੍ਹਾਇਆ।
ਤਾਂ ਅਹਾਬ ਆਪਣੇ ਘਰ ਨੂੰ ਗਿਆ। ਉਹ ਉਸ ਗੱਲ ਤੋਂ ਗੁੱਸੇ ਵਿੱਚ ਵੱਟਿਆ ਘੁੱਟਿਆ ਹੋਇਆ ਸੀ ਜੋ ਯਿਜ਼ਰਏਲੀ ਨਾਬੋਥ ਨੇ ਉਹ ਨੂੰ ਆਖੀ ਸੀ ਕਿ ਮੈਂ ਤੁਹਾਨੂੰ ਆਪਣੇ ਪੁਰਖਿਆਂ ਦੀ ਮਿਰਾਸ ਨਹੀਂ ਦਿਆਂਗਾ। ਉਹ ਆਪਣੇ ਪਲੰਘ ਉੱਤੇ ਆ ਪਿਆ ਅਤੇ ਮੂੰਹ ਵੱਟ ਛੱਡਿਆ ਅਤੇ ਰੋਟੀ ਨਾ ਖਾਧੀ।
ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, ਤੁਸੀਂ ਹੀ ਮੇਰੇ ਅੰਗੂਰੀ ਬਾਗ਼ ਨੂੰ ਚੱਟ ਕਰ ਲਿਆ ਹੈ, ਗਰੀਬਾਂ ਦੀ ਲੁੱਟ ਤੁਹਾਡੇ ਹੀ ਘਰਾਂ ਵਿੱਚ ਹੈ।
¶ ਹਾਏ ਉਹਨਾਂ ਉੱਤੇ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ, ਅਤੇ ਉਹਨਾਂ ਲਿਖਾਰੀਆਂ ਉੱਤੇ ਜਿਹੜੇ ਜ਼ੁਲਮ ਨੂੰ ਲਿਖੀ ਜਾਂਦੇ ਹਨ!
ਕਿਸੇ ਨੇ ਆਪਣੇ ਗੁਆਂਢੀ ਦੀ ਔਰਤ ਨਾਲ ਘਿਣਾਉਣਾ ਕੰਮ ਕੀਤਾ, ਅਤੇ ਕਿਸੇ ਨੇ ਆਪਣੀ ਨੂੰਹ ਨੂੰ ਬਦਕਾਰੀ ਨਾਲ ਭਰਿਸ਼ਟ ਕੀਤਾ ਅਤੇ ਕਿਸੇ ਨੇ ਆਪਣੀ ਭੈਣ ਅਥਵਾ ਆਪਣੇ ਪਿਉ ਦੀ ਧੀ ਨੂੰ ਤੇਰੇ ਵਿੱਚ ਭਰਿਸ਼ਟ ਕੀਤਾ।
¶ ਹੇ ਬਾਸ਼ਾਨ ਦੀਓ ਗਊਓ, ਇਹ ਬਚਨ ਸੁਣੋ! ਜਿਹੜੀਆਂ ਸਾਮਰਿਯਾ ਦੇ ਪਰਬਤ ਉੱਤੇ ਹੋ, ਤੁਸੀਂ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਕੁਚਲਦੀਆਂ ਹੋ ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, “ਮਧ ਲਿਆਓ ਤਾਂ ਜੋ ਅਸੀਂ ਪੀ ਲਈ ਏ!”
ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ, ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ, ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ!
ਉਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਉਹਨਾਂ ਨੂੰ ਖੋਹ ਲੈਂਦੇ ਹਨ, ਨਾਲੇ ਘਰਾਂ ਦਾ ਲੋਭ ਕਰਕੇ ਉਹਨਾਂ ਨੂੰ ਵੀ ਲੈ ਲੈਂਦੇ ਹਨ। ਉਹ ਪੁਰਖ ਅਤੇ ਉਸ ਦੇ ਘਰਾਣੇ ਨੂੰ ਸਤਾਉਂਦੇ ਹਨ, ਸਗੋਂ ਪੁਰਖ ਅਤੇ ਉਸ ਦੀ ਵਿਰਾਸਤ ਉੱਤੇ ਅਨ੍ਹੇਰ ਕਰਦੇ ਹਨ।
ਭਗਤ ਲੋਕ ਧਰਤੀ ਤੋਂ ਨਾਸ ਹੋ ਗਏ, ਮਨੁੱਖਾਂ ਵਿੱਚ ਕੋਈ ਵੀ ਸਿੱਧਾ ਨਹੀਂ, ਉਹ ਸਭ ਖ਼ੂਨ ਕਰਨ ਲਈ ਘਾਤ ਵਿੱਚ ਬਹਿੰਦੇ ਹਨ, ਹਰੇਕ ਮਨੁੱਖ ਜਾਲ਼ ਵਿਛਾ ਕੇ ਆਪਣੇ ਭਰਾ ਦਾ ਸ਼ਿਕਾਰ ਕਰਦਾ ਹੈ।
ਜਿਵੇਂ ਲਿਖਿਆ ਹੋਇਆ ਹੈ ਕਿ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।