TSK

TSK · ਆਮੋਸ 7:2

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

ਸੋ ਉਸ ਸਾਰੀ ਧਰਤੀ ਦੀ ਪਰਤ ਢੱਕ ਲਈ ਕਿ ਧਰਤੀ ਉੱਤੇ ਹਨ੍ਹੇਰਾ ਹੋ ਗਿਆ। ਉਸ ਧਰਤੀ ਦਾ ਸਾਰਾ ਸਾਗ ਪੱਤ ਚੱਟ ਲਿਆ ਨਾਲੇ ਬਿਰਛਾਂ ਦਾ ਸਾਰਾ ਫਲ ਜਿਹੜਾ ਗੜਿਆਂ ਤੋਂ ਬਚ ਗਿਆ ਸੀ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਲੀ ਨਾ ਰਹੀ।

ਅਤੇ ਉਸ ਆਖਿਆ, ਹੇ ਪ੍ਰਭੂ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਪ੍ਰਭੂ ਸਾਡੇ ਨਾਲ ਚੱਲੇ ਭਾਵੇਂ ਇਹ ਹਠੀਏ ਹੀ ਲੋਕ ਹਨ ਅਤੇ ਸਾਡਾ ਕੁਧਰਮ ਅਤੇ ਸਾਡਾ ਪਾਪ ਬਖ਼ਸ਼ੇ ਅਤੇ ਸਾਨੂੰ ਆਪਣਾ ਅਧਿਕਾਰੀ ਬਣਾਵੇ।

ਆਪਣੀ ਵੱਡੀ ਦਯਾ ਦੇ ਅਨੁਸਾਰ ਜਿਵੇਂ ਤੂੰ ਇਸ ਪਰਜਾ ਨੂੰ ਮਿਸਰ ਤੋਂ ਲੈ ਕੇ ਹੁਣ ਤੱਕ ਬਖਸ਼ਿਆ ਹੈ ਇਨ੍ਹਾਂ ਦਾ ਕੁਧਰਮ ਮਾਫ਼ ਕਰ ਦੇ।

ਤੂੰ ਆਪਣਾ ਮੂੰਹ ਕਾਹਨੂੰ ਲੁਕਾਉਂਦਾ ਹੈਂ, ਅਤੇ ਸਾਡੇ ਦੁੱਖ ਅਤੇ ਦਬਾਓ ਨੂੰ ਵਿਸਾਰਦਾ ਹੈਂ?

ਇਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ, ਕੌਣ ਤੈਨੂੰ ਤਸੱਲੀ ਦੇਵੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?

ਹੇ ਯਹੋਵਾਹ, ਅਸੀਂ ਆਪਣਾ ਦੁਸ਼ਟਪੁਣਾ ਜਾਣਦੇ ਹਾਂ, ਅਸੀਂ ਆਪਣੇ ਪੁਰਖਿਆਂ ਦੀ ਬਦੀ ਨੂੰ ਵੀ, ਕਿਉਂ ਜੋ ਅਸੀਂ ਤੇਰਾ ਪਾਪ ਕੀਤਾ।

ਜਦੋਂ ਉਹ ਉਹਨਾਂ ਨੂੰ ਵੱਢ ਰਹੇ ਸਨ ਅਤੇ ਮੈਂ ਇਕੱਲਾ ਰਹਿ ਗਿਆ ਸੀ, ਤਾਂ ਇਹ ਹੋਇਆ ਕਿ ਮੈਂ ਮੂਧੇ ਮੂੰਹ ਡਿੱਗ ਪਿਆ ਅਤੇ ਦੁਹਾਈ ਦੇ ਕੇ ਆਖਿਆ, ਹਾਏ! ਹੇ ਪ੍ਰਭੂ ਯਹੋਵਾਹ! ਕੀ ਤੂੰ ਆਪਣਾ ਵੱਡਾ ਕਹਿਰ ਯਰੂਸ਼ਲਮ ਉੱਤੇ ਪਾ ਕੇ ਇਸਰਾਏਲ ਦੇ ਸਾਰੇ ਬਚੇ ਖੁਚੇ ਲੋਕਾਂ ਨੂੰ ਮਾਰ ਦੇਵੇਂਗਾ?

ਹੇ ਪ੍ਰਭੂ, ਸੁਣ! ਹੇ ਪ੍ਰਭੂ, ਬਖ਼ਸ਼ ਦੇਹ! ਹੇ ਪ੍ਰਭੂ, ਸੁਣ ਲੈ ਅਤੇ ਕੰਮ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਹੀ ਲਈ ਢਿੱਲ ਨਾ ਲਾ ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪਰਜਾ ਤੇਰੇ ਨਾਮ ਦੀ ਸਦਾਉਂਦੀ ਹੈ।

ਉਹ ਕੌਣ ਹੈ ਜਿਸ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ? ਉਹ ਅਨੰਦ ਹੋਣਗੇ ਅਤੇ ਜ਼ਰੂੱਬਾਬਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ, ਇਹ ਯਹੋਵਾਹ ਦੀਆਂ ਸੱਤ ਅੱਖਾਂ ਹਨ, ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ।

ਅਤੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਕੇਵਲ ਉਨ੍ਹਾਂ ਮਨੁੱਖਾਂ ਦਾ, ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ ਹੈ।