TSK

TSK · ਦਾਨੀਏਲ 4:8

Treasury of Scripture Knowledge references in ਪੰਜਾਬੀ IRV.

ਬੀਤਣ 'ਤੇ ਵਾਪਸ ਜਾਓ

¶ ਬੇਲ ਦੇਵਤਾ ਝੁੱਕ ਜਾਂਦਾ, ਨਬੋ ਦੇਵਤਾ ਕੁੱਬਾ ਹੋ ਜਾਂਦਾ ਹੈ, ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ, ਜਿਹੜੀਆਂ ਮੂਰਤਾਂ ਤੁਸੀਂ ਚੁੱਕੀ ਫਿਰਦੇ ਹੋ, ਉਹ ਭਾਰ ਹਨ ਅਤੇ ਥੱਕੇ ਹੋਏ ਪਸ਼ੂਆਂ ਲਈ ਬੋਝ ਹਨ।

ਕੌਮਾਂ ਦੇ ਵਿੱਚ ਦੱਸੋ ਅਤੇ ਸੁਣਾਓ, ਝੰਡਾ ਖੜਾ ਕਰੋ ਅਤੇ ਸੁਣਾਓ, ਨਾ ਲੁਕਾਓ ਪਰ ਆਖੋ, ਬਾਬਲ ਲੈ ਲਿਆ ਗਿਆ! ਬੇਲ ਸ਼ਰਮਿੰਦਾ ਹੋਇਆ, ਮਰੋਦਾਕ ਹੱਕਾ-ਬੱਕਾ ਹੋਇਆ, ਉਹ ਦੀਆਂ ਮੂਰਤਾਂ ਸ਼ਰਮਿੰਦਾ ਹੋਈਆਂ, ਉਹ ਦੇ ਬੁੱਤ ਹੱਕੇ-ਬੱਕੇ ਰਹਿ ਗਏ!।

ਖੁਸਰਿਆਂ ਦੇ ਪ੍ਰਧਾਨ ਨੇ ਉਹਨਾਂ ਦੇ ਇਹ ਨਾਮ ਰੱਖੇ ਅਰਥਾਤ ਦਾਨੀਏਲ ਨੂੰ ਬੇਲਟਸ਼ੱਸਰ, ਹਨਨਯਾਹ ਨੂੰ ਸ਼ਦਰਕ, ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦਨਗੋ ਆਖਿਆ।

ਹੇ ਬੇਲਟਸ਼ੱਸਰ, ਜਾਦੂਗਰਾਂ ਦੇ ਪ੍ਰਧਾਨ, ਇਸ ਲਈ ਜੋ ਮੈਂ ਜਾਣਦਾ ਹਾਂ ਕਿ ਤੇਰੇ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੂੰ ਕਿਸੇ ਭੇਤ ਦੇ ਕਾਰਨ ਨਹੀਂ ਘਬਰਾਉਂਦਾ, ਤੂੰ ਮੇਰੇ ਸੁਫ਼ਨੇ ਨੂੰ ਜੋ ਮੈਂ ਵੇਖਿਆ ਅਤੇ ਉਹਨਾਂ ਦਾ ਅਰਥ ਮੈਨੂੰ ਦੱਸ।

ਤੇਰੇ ਰਾਜ ਵਿੱਚ ਇੱਕ ਮਨੁੱਖ ਹੈ, ਜਿਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦੇਵਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ ਜਿਹ ਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨੱਸਰ ਨੇ, ਹਾਂ, ਤੇਰੇ ਪਿਤਾ ਨੇ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਦਾ ਮੁਖੀਆ ਨਿਯੁਕਤ ਕੀਤਾ ਸੀ।