ਅਤੇ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ।
TSK
TSK · ਰਸੂਲਾਂ ਦੇ ਕਰਤੱਬ 7:44
مراجع Treasury of Scripture Knowledge في ਪੰਜਾਬੀ IRV.
ਤੂੰ ਡੇਰੇ ਨੂੰ ਉਸ ਨਮੂਨੇ ਉੱਤੇ ਖੜਾ ਕਰੀਂ ਜਿਹੜਾ ਤੈਨੂੰ ਪਰਬਤ ਉੱਤੇ ਵਿਖਾਇਆ ਸੀ।
ਪਰ ਤੂੰ ਲੇਵੀਆਂ ਨੂੰ ਸਾਖੀ ਦੇ ਡੇਰੇ ਉੱਤੇ, ਉਸ ਦੇ ਸਾਰੇ ਸਮਾਨ ਉੱਤੇ ਅਤੇ ਜੋ ਕੁਝ ਉਸ ਦਾ ਹੈ ਉਸ ਉੱਤੇ ਨਿਯੁਕਤ ਕਰੀਂ। ਉਹ ਡੇਰੇ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਚੁੱਕਣ ਅਤੇ ਉਹ ਉਸ ਦੀ ਸੇਵਾ ਕਰਨ ਅਤੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ।
¶ ਫੇਰ ਅਜਿਹਾ ਹੋਇਆ ਕਿ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ ਉਹ ਬੱਦਲ ਸਾਖੀ ਦੇ ਡੇਰੇ ਦੇ ਉੱਤੋਂ ਚੁੱਕਿਆ ਗਿਆ।
ਅਤੇ ਲੇਵੀ ਦਾ ਗੋਤ ਅਰਥਾਤ ਤੇਰੇ ਪੁਰਖਿਆਂ ਦੇ ਗੋਤ ਵਾਲੇ ਜਿਹੜੇ ਤੇਰੇ ਭਰਾ ਹਨ ਉਹਨਾਂ ਨੂੰ ਵੀ ਆਪਣੇ ਨਾਲ ਲਿਆਇਆ ਕਰ ਅਤੇ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਤੇਰੀ ਟਹਿਲ ਸੇਵਾ ਕਰਿਆ ਕਰਨ, ਪਰ ਸਾਖੀ ਦੇ ਤੰਬੂ ਦੇ ਸਾਹਮਣੇ ਤੂੰ ਅਤੇ ਤੇਰੇ ਪੁੱਤਰ ਹੀ ਆਉਣ।
ਤਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਉਸ ਦੇ ਦਲਾਨਾਂ ਦਾ, ਉਸ ਦੇ ਘਰਾਂ ਦਾ, ਉਸ ਦੇ ਭੰਡਾਰਾਂ ਦਾ, ਉਸ ਦੀਆਂ ਉੱਪਰਲੀਆਂ ਕੋਠੜੀਆਂ ਦਾ, ਉਸ ਦੀਆਂ ਅੰਦਰਲੀਆਂ ਕੋਠੜੀਆਂ ਦਾ ਅਤੇ ਉਸ ਦੀ ਪ੍ਰਾਸਚਿੱਤ ਦੇ ਸਥਾਨ ਦਾ ਨਕਸ਼ਾ ਦਿੱਤਾ
ਤਦ ਪਾਤਸ਼ਾਹ ਨੇ ਯਹੋਯਾਦਾ ਪ੍ਰਧਾਨ ਨੂੰ ਬੁਲਾ ਕੇ ਉਸ ਨੂੰ ਆਖਿਆ, ਕਿ ਤੂੰ ਲੇਵੀਆਂ ਕੋਲੋਂ ਕਿਉਂ ਮੰਗ ਨਹੀਂ ਕੀਤੀ ਕਿ ਉਹ ਸਾਖੀ ਦੇ ਤੰਬੂ ਲਈ ਯਹੂਦਾਹ ਅਤੇ ਯਰੂਸ਼ਲਮ ਤੋਂ ਇਸਰਾਏਲ ਦੀ ਸਭਾ ਉੱਤੇ ਯਹੋਵਾਹ ਦੇ ਦਾਸ ਮੂਸਾ ਦਾ ਮਸੂਲ ਲਿਆਇਆ ਕਰਨ?
ਜਿਹੜੇ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਉਸੇ ਤਰ੍ਹਾਂ ਕਰਦੇ ਹਨ ਜਿਵੇਂ ਮੂਸਾ ਨੂੰ ਜਦੋਂ ਉਹ ਡੇਰਾ ਬਣਾਉਣ ਲੱਗਾ ਤਾਂ ਪਰਮੇਸ਼ੁਰ ਵੱਲੋਂ ਹੁਕਮ ਮਿਲਿਆ ਕਿ ਵੇਖ, ਸਭ ਕੁਝ ਉਸੇ ਨਮੂਨੇ ਦੇ ਅਨੁਸਾਰ ਬਣਾਈਂ ਜਿਹੜਾ ਤੈਨੂੰ ਪਰਬਤ ਉੱਤੇ ਵਿਖਾਇਆ ਗਿਆ ਸੀ।