ਅੱਯੂਬ 14:14
TSK
ਜੇਕਰ ਮਨੁੱਖ ਮਰ ਜਾਵੇ ਤਾਂ ਕੀ ਉਹ ਫੇਰ ਜੀਵੇਗਾ? ਆਪਣੀ ਸਖ਼ਤ ਟਹਿਲ ਦੇ ਸਾਰੇ ਦਿਨਾਂ ਵਿੱਚ ਮੈਂ ਉਡੀਕ ਵਿੱਚ ਰਹਾਂਗਾ, ਜਦੋਂ ਤੱਕ ਮੇਰੀ ਵਾਰੀ ਨਾ ਆਵੇ।
TSK
مراجع Treasury of Scripture Knowledge في ਪੰਜਾਬੀ IRV.
ਜੇਕਰ ਮਨੁੱਖ ਮਰ ਜਾਵੇ ਤਾਂ ਕੀ ਉਹ ਫੇਰ ਜੀਵੇਗਾ? ਆਪਣੀ ਸਖ਼ਤ ਟਹਿਲ ਦੇ ਸਾਰੇ ਦਿਨਾਂ ਵਿੱਚ ਮੈਂ ਉਡੀਕ ਵਿੱਚ ਰਹਾਂਗਾ, ਜਦੋਂ ਤੱਕ ਮੇਰੀ ਵਾਰੀ ਨਾ ਆਵੇ।
¶ ਸਮੁੰਦਰ ਦੀ ਉਜਾੜ ਦੇ ਵਿਖੇ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਸੇ ਤਰ੍ਹਾਂ ਉਹ ਉਜਾੜ ਤੋਂ, ਇੱਕ ਡਰਾਉਣੇ ਦੇਸ ਤੋਂ ਚਲਿਆ ਆਉਂਦਾ ਹੈ।
ਅਤੇ ਇਹ ਸਾਰਾ ਦੇਸ ਵਿਰਾਨ ਅਤੇ ਉਜਾੜ ਹੋ ਜਾਵੇਗਾ ਅਤੇ ਇਹ ਕੌਮਾਂ ਸੱਤਰ ਵਰਿਹਾਂ ਦੀ ਤੱਕ ਬਾਬਲ ਦੇ ਰਾਜਾ ਦੀ ਟਹਿਲ ਕਰਨਗੀਆਂ
ਸਾਰੀਆਂ ਕੌਮਾਂ ਉਹ ਦੀ ਉਹ ਦੇ ਪੁੱਤਰਾਂ ਪੋਤਿਆਂ ਦੀ ਟਹਿਲ ਕਰਨਗੀਆਂ ਜਦ ਤੱਕ ਕਿ ਉਸ ਦੇ ਦੇਸ ਦਾ ਵੇਲਾ ਨਾ ਆਵੇ, ਤਦ ਉਹ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜਾ ਆਣ ਕੇ ਉਸ ਨੂੰ ਗੁਲਾਮ ਬਣਾਉਣਗੇ
ਉਹ ਦੇ ਰਾਜ ਦੇ ਪਹਿਲੇ ਸਾਲ ਵਿੱਚ ਮੈਂ ਦਾਨੀਏਲ ਨੇ ਪੋਥੀਆਂ ਵਿੱਚੋਂ ਉਹਨਾਂ ਸਾਲਾਂ ਦਾ ਲੇਖਾ ਜਾਣਿਆ ਜਿਹਨਾਂ ਲਈ ਯਹੋਵਾਹ ਦੀ ਬਾਣੀ ਯਿਰਮਿਯਾਹ ਨਬੀ ਨੂੰ ਆਈ ਸੀ, ਜੋ ਉਹ ਯਰੂਸ਼ਲਮ ਦੇ ਉੱਜੜਨ ਦੇ ਸੱਤਰ ਸਾਲ ਪੂਰੇ ਹੋਣ।