TSK

TSK · ਦਾਨੀਏਲ 8:4

مراجع Treasury of Scripture Knowledge في ਪੰਜਾਬੀ IRV.

العودة إلى المقطع

ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ, ਅਤੇ ਤੇਰੇ ਹੱਥਾਂ ਤੋਂ ਮੈਨੂੰ ਕੋਈ ਛੁਡਾਉਣ ਵਾਲਾ ਨਹੀਂ।

ਹੁਣ ਤੁਸੀਂ ਜਿਹੜੇ ਪਰਮੇਸ਼ੁਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ, ਕਿਤੇ ਅਜਿਹਾ ਨਾ ਹੋਵੇ ਜੋ ਮੈਂ ਤੁਹਾਨੂੰ ਪਾੜ ਸੁੱਟਾਂ, ਅਤੇ ਤੁਹਾਡਾ ਕੋਈ ਛੁਡਾਉਣ ਵਾਲਾ ਨਾ ਹੋਵੇ।

¶ ਯਹੋਵਾਹ ਆਪਣੇ ਮਸਹ ਕੀਤੇ ਹੋਏ ਕੋਰਸ਼ ਨੂੰ ਇਹ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਇਸ ਲਈ ਫੜ੍ਹਿਆ ਕਿ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਰਾਜਿਆਂ ਦੇ ਕਮਰ ਕੱਸੇ ਖੋਲ੍ਹ ਦਿਆਂ, ਕਿ ਮੈਂ ਉਹ ਦੇ ਸਾਹਮਣੇ ਦਰਵਾਜ਼ਿਆਂ ਨੂੰ ਖੋਲ੍ਹ ਦਿਆਂ ਅਤੇ ਫਾਟਕ ਬੰਦ ਨਾ ਕੀਤੇ ਜਾਣ।

¶ ਉਹ ਬਚਨ ਜਿਹੜਾ ਯਹੋਵਾਹ ਬਾਬਲ ਲਈ ਕਸਦੀਆਂ ਦੇ ਦੇਸ ਦੇ ਬਾਰੇ ਯਿਰਮਿਯਾਹ ਨਬੀ ਦੇ ਰਾਹੀਂ ਬੋਲਿਆ, -

ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਉਸ ਨੇ ਤੈਨੂੰ ਦਿੱਤੀ ਸਾਰੇ ਲੋਕ ਅਤੇ ਕੌਮਾਂ ਅਤੇ ਭਾਖਿਆਂ ਉਹ ਦੇ ਸਾਹਮਣੇ ਕੰਬੀਆਂ ਅਤੇ ਡਰੀਆਂ। ਜਿਸ ਨੂੰ ਚਾਹਿਆ ਉਹ ਨੂੰ ਉਸ ਨੇ ਮਾਰ ਸੁੱਟਿਆ ਅਤੇ ਜਿਸ ਨੂੰ ਚਾਹਿਆ ਉਹ ਨੂੰ ਉਸ ਨੇ ਜੀਉਂਦਾ ਛੱਡਿਆ। ਜਿਸ ਨੂੰ ਚਾਹਿਆ ਉਸ ਨੂੰ ਵਧਾਇਆ ਅਤੇ ਜਿਸ ਨੂੰ ਚਾਹਿਆ ਉਸ ਨੂੰ ਘਟਾਇਆ।

ਅਤੇ ਫਿਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ ਪਾਸੇ ਵੱਲ ਖੜਾ ਹੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦੇ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਅਤੇ ਢੇਰ ਸਾਰਾ ਮਾਸ ਖਾਹ!

¶ ਅਤੇ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਾਂਗਾ। ਵੇਖ, ਫ਼ਾਰਸ ਵਿੱਚ ਤਿੰਨ ਰਾਜੇ ਹੋਰ ਵੀ ਉੱਠਣਗੇ ਅਤੇ ਚੌਥਾ ਸਭਨਾਂ ਨਾਲੋਂ ਵਧੀਕ ਧਨੀ ਹੋਵੇਗਾ ਅਤੇ ਜਦ ਉਹ ਆਪਣੇ ਧੰਨ ਕਰਕੇ ਜ਼ੋਰਾਵਰ ਹੋਵੇਗਾ, ਤਦ ਉਹ ਸਭਨਾਂ ਨੂੰ ਚੁੱਕੇਗਾ ਜੋ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ।

ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਤੇ ਆਪਣੇ ਆਪ ਨੂੰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ਼ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੱਕ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ।