ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮਿਦਯਾਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ, ਤੇਰੇ ਨਾਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਕਹੇ ਕਿ ‘ਮੇਰੇ ਹੀ ਹੱਥ ਨੇ ਮੈਨੂੰ ਬਚਾਇਆ ਹੈ।’
TSK
TSK · ਯਸਾ 10:13
مراجع Treasury of Scripture Knowledge في ਪੰਜਾਬੀ IRV.
ਆਹਾਜ਼ ਨੇ ਉਹ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਭਵਨ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲਿਆ, ਲੈ ਕੇ ਅੱਸ਼ੂਰ ਦੇ ਰਾਜਾ ਨੂੰ ਰਿਸ਼ਵਤ ਭੇਜੀ।
¶ ਅੱਸ਼ੂਰ ਦੇ ਰਾਜਾ ਨੇ ਬਾਬਲ, ਕੂਥਾਹ, ਅੱਵਾ, ਹਮਾਥ ਅਤੇ ਸਫ਼ਰਵਇਮ ਦੇ ਲੋਕਾਂ ਨੂੰ ਲਿਆ ਕੇ, ਸਾਮਰਿਯਾ ਵਿੱਚ ਇਸਰਾਏਲੀਆਂ ਦੇ ਥਾਂ ਵਸਾਇਆ। ਫਿਰ ਉਨ੍ਹਾਂ ਨੇ ਸਾਮਰਿਯਾ ਨੂੰ ਲੈ ਲਿਆ ਤੇ ਉਸ ਦੇ ਸ਼ਹਿਰਾਂ ਵਿੱਚ ਵੱਸ ਗਏ।
ਅਤੇ ਹਿਜ਼ਕੀਯਾਹ ਨੇ ਸਾਰੀ ਚਾਂਦੀ ਜੋ ਯਹੋਵਾਹ ਦੇ ਭਵਨ ਵਿੱਚ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲੀ ਉਹ ਨੂੰ ਦੇ ਦਿੱਤੀ।
ਤੂੰ ਕਿਸਨੂੰ ਬੋਲੀਆਂ ਮਾਰੀਆਂ ਅਤੇ ਕਿਸ ਦੇ ਵਿਰੁੱਧ ਕੁਫ਼ਰ ਬਕਿਆ ਹੈ? ਕਿਸ ਦੇ ਵਿਰੁੱਧ ਤੂੰ ਆਪਣੀ ਅਵਾਜ਼ ਉੱਚੀ ਕੀਤੀ? ਹਾਂ, ਤੂੰ ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ ਘਮੰਡ ਨਾਲ, ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ।
ਅਤੇ ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜਾ ਪੂਲ ਦੇ ਮਨ ਨੂੰ ਅਤੇ ਅਸ਼ੂਰ ਦੇ ਰਾਜਾ ਤਿਲਗਥ ਪਿਲਨਅਸਰ ਦੇ ਮਨ ਨੂੰ ਉਕਸਾਇਆ, ਅਤੇ ਉਹ ਉਹਨਾਂ ਨੂੰ ਅਰਥਾਤ ਰਊਬੇਨੀਆਂ ਨੂੰ, ਗਾਦੀਆਂ ਨੂੰ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਦੇਸ ਵਿੱਚੋਂ ਕੱਢ ਕੇ ਲੈ ਗਏ, ਅਤੇ ਉਨ੍ਹਾਂ ਨੂੰ ਹਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦੀ ਨਦੀ ਨੂੰ ਲੈ ਆਇਆ। ਉਹ ਅੱਜ ਤੱਕ ਉੱਥੇ ਹੀ ਵੱਸਦੇ ਹਨ।
ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੀਆਂ ਨਜ਼ਰਾਂ ਵਿੱਚ ਬੁੱਧਵਾਨ ਹਨ!
¶ ਤੂੰ ਕਿਸਨੂੰ ਬੋਲੀਆਂ ਮਾਰੀਆਂ, ਅਤੇ ਕਿਸ ਦੇ ਵਿਰੁੱਧ ਕੁਫ਼ਰ ਬਕਿਆ ਹੈ? ਤੂੰ ਕਿਸ ਦੇ ਵਿਰੁੱਧ ਆਪਣੀ ਅਵਾਜ਼ ਉੱਚੀ ਕੀਤੀ, ਅਤੇ ਘਮੰਡ ਨਾਲ ਆਪਣੀਆਂ ਅੱਖਾਂ ਉਤਾਹਾਂ ਚੁੱਕੀਆਂ? ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ!
ਤੁਸੀਂ ਕਿਵੇਂ ਆਖਦੇ ਭਈ ਅਸੀਂ ਸੂਰਮੇ ਹਾਂ! ਲੜਾਈ ਲਈ ਫ਼ੌਜੀ ਮਨੁੱਖ ਹਾਂ!
ਹੇ ਮਨੁੱਖ ਦੇ ਪੁੱਤਰ, ਇਸ ਲਈ ਕਿ ਸੂਰ ਸ਼ਹਿਰ ਨੇ ਯਰੂਸ਼ਲਮ ਉੱਤੇ “ਆਹਾ ਹਾ” ਆਖਿਆ, ਉਹ ਲੋਕਾਂ ਦਾ ਦਰਵਾਜ਼ਾ ਤੋੜ ਦਿੱਤਾ ਗਿਆ ਹੈ! ਹੁਣ ਉਹ ਮੇਰੇ ਵੱਲ ਮੁੜੇਗੀ। ਹੁਣ ਉਹ ਦੇ ਨਾਸ ਹੋਣ ਨਾਲ ਮੈਂ ਭਰਪੂਰ ਹੋਵਾਂਗਾ।
ਬੋਲ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮਿਸਰ ਦੇ ਰਾਜਾ ਫ਼ਿਰਊਨ, ਵੇਖ, ਮੈਂ ਤੇਰੇ ਵਿਰੁੱਧ ਹਾਂ! ਤੂੰ ਵੱਡਾ ਜਲ ਜੰਤੂ ਹੈਂ, ਜਿਹੜਾ ਆਪਣਿਆਂ ਦਰਿਆਵਾਂ ਵਿੱਚ ਲੇਟ ਰਹਿੰਦਾ ਹੈ, ਅਤੇ ਆਖਦਾ ਹੈ ਕਿ ਮੇਰਾ ਦਰਿਆ ਨੀਲ ਮੇਰਾ ਹੀ ਹੈ, ਅਤੇ ਮੈਂ ਉਹ ਨੂੰ ਆਪਣੇ ਲਈ ਬਣਾਇਆ ਹੈ।
ਇਸ ਕਾਰਨ ਹੇ ਰਾਜਾ, ਮੇਰੀ ਸਲਾਹ ਤੁਹਾਡੇ ਮਨ ਪਸੰਦ ਹੋਵੇ! ਤੁਸੀਂ ਆਪਣੇ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਯਾ ਕਰਨ ਨਾਲ ਟਾਲ ਦਿਓ। ਸ਼ਾਇਦ ਅਜਿਹਾ ਹੋਵੇ ਕਿ ਤੁਹਾਡਾ ਸੁੱਖ ਚਿਰ ਤੱਕ ਕਾਇਮ ਰਹੇ।
ਭਾਵੇਂ ਉਹ ਆਪਣੇ ਭਰਾਵਾਂ ਵਿੱਚ ਫਲਦਾਰ ਹੋਵੇ, ਤਾਂ ਵੀ ਪੂਰਬੀ ਹਵਾ, ਹਾਂ, ਯਹੋਵਾਹ ਦੀ ਪੌਣ ਉਜਾੜ ਤੋਂ ਆਵੇਗੀ, ਤਾਂ ਉਹ ਦਾ ਸੋਤਾ ਸੁੱਕ ਜਾਵੇਗਾ, ਅਤੇ ਉਹ ਦਾ ਚਸ਼ਮਾ ਖੁਸ਼ਕ ਹੋ ਜਾਵੇਗਾ, ਉਹ ਉਸ ਦੇ ਖ਼ਜ਼ਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ ਲਵੇਗੀ।
ਤੁਸੀਂ ਜੋ ਖ਼ਿਆਲੀ ਗੱਲਾਂ ਉੱਤੇ ਅਨੰਦ ਹੁੰਦੇ ਹੋ ਅਤੇ ਕਹਿੰਦੇ ਹੋ, “ਕੀ ਅਸੀਂ ਆਪਣੇ ਹੀ ਬਲ ਨਾਲ ਸ਼ਕਤੀਸ਼ਾਲੀ ਨਹੀਂ ਹੋ ਗਏ?”
ਇਸ ਲਈ ਉਹ ਆਪਣੇ ਜਾਲ਼ ਲਈ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਮਹਾਂ ਜਾਲ਼ ਲਈ ਧੂਪ ਧੁਖਾਉਂਦਾ ਹੈ! ਕਿਉਂ ਜੋ ਉਨ੍ਹਾਂ ਦੇ ਕਾਰਨ ਹੀ ਉਹ ਦਾ ਹਿੱਸਾ ਰਿਸ਼ਟ-ਪੁਸ਼ਟ ਅਤੇ ਉਹ ਦਾ ਭੋਜਨ ਚਿਕਨਾ ਹੁੰਦਾ ਹੈ।