ਉਤ 21:6
TSK
ਅਤੇ ਸਾਰਾਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਅਨੰਦ ਕੀਤਾ ਹੈ ਅਤੇ ਸਾਰੇ ਸੁਣਨ ਵਾਲੇ ਮੇਰੇ ਨਾਲ ਅਨੰਦ ਮਨਾਉਣਗੇ।
TSK
مراجع Treasury of Scripture Knowledge في ਪੰਜਾਬੀ IRV.
ਅਤੇ ਸਾਰਾਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਅਨੰਦ ਕੀਤਾ ਹੈ ਅਤੇ ਸਾਰੇ ਸੁਣਨ ਵਾਲੇ ਮੇਰੇ ਨਾਲ ਅਨੰਦ ਮਨਾਉਣਗੇ।
ਉਸ ਦਿਨ ਲੋਕਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਵੱਡਾ ਅਨੰਦ ਮਨਾਇਆ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਹੀ ਅਨੰਦ ਦਿੱਤਾ ਸੀ, ਇਸਤਰੀਆਂ ਅਤੇ ਬੱਚਿਆਂ ਨੇ ਵੀ ਅਨੰਦ ਮਨਾਇਆ। ਯਰੂਸ਼ਲਮ ਦੇ ਇਸ ਅਨੰਦ ਦੀ ਅਵਾਜ਼ ਦੂਰ ਤੱਕ ਸੁਣੀ ਗਈ।
ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ ਅਤੇ ਖੁਸ਼ੀ ਮਨਾਓ, ਹੇ ਸਾਰੇ ਸਿੱਧੇ ਦਿਲ ਵਾਲਿਓ, ਜੈਕਾਰਾ ਗਜਾਓ!
ਹੇ ਸਾਰੀ ਧਰਤੀ ਦੇ ਵਾਸੀਓ, ਯਹੋਵਾਹ ਲਈ ਲਲਕਾਰੋ,
ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਾ ਹੋਇਆ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ!
‹ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ› ‹ਕਿਉਂ ਜੋ ਤੁਸੀਂ ਰਜਾਏ ਜਾਓਗੇ।› ‹ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ› ‹ਕਿਉਂ ਜੋ ਹੱਸੋਗੇ।›