TSK

TSK · ਨਿਆਂਈ 16:21

مراجع Treasury of Scripture Knowledge في ਪੰਜਾਬੀ IRV.

العودة إلى المقطع

ਅਤੇ ਮਿਸਰ ਦੇਸ ਵਿੱਚ ਹਰ ਇੱਕ ਪਹਿਲੌਠਾ ਫ਼ਿਰਊਨ ਦੇ ਪਹਿਲੌਠੇ ਤੋਂ ਲੈ ਕੇ ਜਿਹੜਾ ਆਪਣੇ ਸਿੰਘਾਸਣ ਉੱਤੇ ਬੈਠਾ ਹੈ ਉਸ ਗੋਲੀ ਦੇ ਪਹਿਲੌਠੇ ਤੱਕ ਜਿਹੜੀ ਚੱਕੀ ਪਿੱਛੇ ਹੈ ਨਾਲੇ ਹਰ ਇੱਕ ਡੰਗਰ ਦਾ ਪਹਿਲੌਠਾ ਮਰ ਜਾਵੇਗਾ।

ਇਸ ਲਈ ਯਹੋਵਾਹ ਅੱਸ਼ੂਰ ਦੇ ਪਾਤਸ਼ਾਹ ਦੇ ਸੈਨਾਪਤੀਆਂ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਹੜੇ ਮਨੱਸ਼ਹ ਨੂੰ ਬੰਨ੍ਹ ਕੇ ਹੱਥ ਕੜੀਆਂ ਅਤੇ ਬੇੜੀਆਂ ਨਾਲ ਬਾਬਲ ਨੂੰ ਲੈ ਗਏ

ਅਤੇ ਉਨ੍ਹਾਂ ਦੇ ਰਾਜਿਆਂ ਨੂੰ ਸੰਗਲਾਂ ਦੇ ਨਾਲ, ਤੇ ਉਨ੍ਹਾਂ ਦੇ ਪਤਵੰਤਿਆਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,

ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹ ਨੂੰ ਫਸਾ ਲੈਣਗੀਆਂ ਅਤੇ ਉਹ ਆਪਣੇ ਹੀ ਪਾਪ ਦੇ ਬੰਧਨਾਂ ਵਿੱਚ ਬੰਨ੍ਹਿਆ ਜਾਵੇਗਾ।

ਚੱਕੀ ਲੈ ਅਤੇ ਆਟਾ ਪੀਹ, ਆਪਣਾ ਬੁਰਕਾ ਲਾਹ, ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ, ਨਦੀਆਂ ਤੋਂ ਪਾਰ ਲੰਘ!