ਸੋ ਹੁਣ ਸਮਝੋ ਅਤੇ ਵਿਚਾਰੋ ਜੋ ਤੁਸੀਂ ਕੀ ਕਰੋਗੇ ਕਿਉਂ ਜੋ ਸਾਡੇ ਮਾਲਕ ਉੱਤੇ ਅਤੇ ਉਹ ਦੇ ਸਾਰੇ ਟੱਬਰ ਉੱਤੇ ਬਦੀ ਪੈਣ ਵਾਲੀ ਹੈ। ਉਹ ਤਾਂ ਅਜਿਹਾ ਦੁਸ਼ਟ ਦਾ ਪੁੱਤਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸਕਦਾ।
TSK
TSK · ਕਹਾਉਤਾਂ 13:16
مراجع Treasury of Scripture Knowledge في ਪੰਜਾਬੀ IRV.
1 ਸਮੂ 25:17
TSK
ਜ਼ਬੂਰ 112:5
TSK
ਉਸ ਮਨੁੱਖ ਦਾ ਭਲਾ ਹੁੰਦਾ ਹੈ ਜਿਹੜਾ ਦਯਾਵਾਨ ਤੇ ਉਧਾਰ ਦੇਣ ਵਾਲਾ ਹੈ, ਉਹ ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾਏਗਾ।
ਕਹਾਉਤਾਂ 12:23
TSK
ਸਿਆਣਾ ਮਨੁੱਖ ਗਿਆਨ ਨੂੰ ਲੁਕਾਈ ਰੱਖਦਾ ਹੈ, ਪਰ ਮੂਰਖ ਦਾ ਦਿਲ ਮੂਰਖਤਾਈ ਦਾ ਪ੍ਰਚਾਰ ਕਰਦਾ ਹੈ।
ਕਹਾਉਤਾਂ 15:2
TSK
ਬੁੱਧਵਾਨ ਦੀ ਜੀਭ ਗਿਆਨ ਦਾ ਸਹੀ ਇਸਤੇਮਾਲ ਕਰਦੀ ਹੈ, ਪਰ ਮੂਰਖਾਂ ਦੇ ਮੂੰਹੋਂ ਬਸ ਮੂਰਖਤਾਈ ਨਿੱਕਲਦੀ ਹੈ।
ਉਪਦੇਸ਼ਕ 10:3
TSK
ਹਾਂ, ਜਦ ਮੂਰਖ ਰਾਹ ਵਿੱਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ ਅਤੇ ਉਹ ਸਾਰਿਆਂ ਨੂੰ ਵਿਖਾਉਂਦਾ ਹੈ ਕਿ ਮੈਂ ਮੂਰਖ ਹਾਂ!
ਯਸਾ 52:13
TSK
¶ ਵੇਖੋ, ਮੇਰਾ ਦਾਸ ਸਫ਼ਲ ਹੋਵੇਗਾ, ਉਹ ਉੱਚਾ ਅਤੇ ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ।
ਰੋਮੀਆਂ 16:19
TSK
ਤੁਹਾਡੀ ਆਗਿਆਕਾਰੀ ਦੀ ਚਰਚਾ ਤਾਂ ਸਭ ਤੱਕ ਪਹੁੰਚ ਗਈ ਹੈ, ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੇ ਰਹੋ।
ਅਫ਼ਸੀਆਂ 5:17
TSK
ਇਸ ਕਾਰਨ ਤੁਸੀਂ ਨਿਰਬੁੱਧ ਨਾ ਹੋਵੋ, ਸਗੋਂ ਸਮਝੋ ਕਿ ਪ੍ਰਭੂ ਦੀ ਕੀ ਮਰਜ਼ੀ ਹੈ।