TSK

TSK · ਕਹਾਉਤਾਂ 14:1

مراجع Treasury of Scripture Knowledge في ਪੰਜਾਬੀ IRV.

العودة إلى المقطع

ਤਦ ਸਾਰਿਆਂ ਲੋਕਾਂ ਨੇ ਜੋ ਫਾਟਕ ਉੱਤੇ ਸਨ ਅਤੇ ਉਨ੍ਹਾਂ ਬਜ਼ੁਰਗਾਂ ਨੇ ਕਿਹਾ, “ਅਸੀਂ ਗਵਾਹ ਹਾਂ। ਯਹੋਵਾਹ ਇਸ ਇਸਤਰੀ ਨੂੰ ਜੋ ਤੇਰੇ ਘਰ ਵਿੱਚ ਆਈ ਹੈ, ਰਾਖ਼ੇਲ ਅਤੇ ਲੇਆਹ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ। ਤੂੰ ਅਫਰਾਥਾਹ ਵਿੱਚ ਵੀਰਤਾ ਕਰੇਂ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੇ।

ਅਹਾਬ ਦਾ ਜਿਹੜਾ ਸ਼ਹਿਰ ਵਿੱਚ ਮਰੇਗਾ ਉਹ ਨੂੰ ਕੁੱਤੇ ਖਾਣਗੇ ਅਤੇ ਜਿਹੜਾ ਰੜ ਵਿੱਚ ਮਰੇਗਾ ਉਹ ਨੂੰ ਅਕਾਸ਼ ਦੇ ਪੰਛੀ ਖਾਣਗੇ।

ਮੂਰਖ ਔਰਤ ਬੜਬੋਲੀ ਹੈ, ਉਹ ਭੋਲੀ ਹੈ ਅਤੇ ਕੁਝ ਜਾਣਦੀ ਹੀ ਨਹੀਂ।

ਝਗੜਾਲੂ ਪਤਨੀ ਨਾਲ ਖੁੱਲ੍ਹੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੈ।

ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਸਥਿਰ ਰਹਿੰਦਾ ਹੈ।

ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਅਤੇ ਆਪਣੇ ਹੱਥਾਂ ਦੀ ਕਮਾਈ ਨਾਲ ਦਾਖ ਦੀ ਬਾੜੀ ਲਾਉਂਦੀ ਹੈ।