TSK

TSK · ਕਹਾਉਤਾਂ 20:13

مراجع Treasury of Scripture Knowledge في ਪੰਜਾਬੀ IRV.

العودة إلى المقطع

ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ!

ਜਿਹੜਾ ਆਪਣੇ ਖੇਤ ਨੂੰ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ, ਪਰ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ।

ਆਲਸ ਘੂਕ ਨੀਂਦ ਵਿੱਚ ਪਾ ਦਿੰਦੀ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।

ਤਦ ਕਪਤਾਨ ਯੂਨਾਹ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ, “ਤੂੰ ਕਿਸ ਤਰ੍ਹਾਂ ਗੂੜ੍ਹੀ ਨੀਂਦ ਵਿੱਚ ਸੌਂ ਸਕਦਾ ਹੈਂ? ਉੱਠ! ਆਪਣੇ ਦੇਵਤੇ ਨੂੰ ਪੁਕਾਰ! ਸ਼ਾਇਦ ਤੇਰਾ ਦੇਵਤਾ ਸਾਨੂੰ ਯਾਦ ਕਰੇ ਅਤੇ ਅਸੀਂ ਨਾਸ ਨਾ ਹੋਈਏ!”

¶ ਅਤੇ ਤੁਸੀਂ ਸਮੇਂ ਨੂੰ ਪਹਿਚਾਣ ਲਵੋ ਕਿਉਂਕਿ ਹੁਣ ਤੁਹਾਡੇ ਨੀਂਦ ਤੋਂ ਜਾਗਣ ਦੀ ਘੜੀ ਆ ਪਹੁੰਚੀ ਹੈ, ਕਿਉਂ ਜੋ ਜਿਸ ਵੇਲੇ ਅਸੀਂ ਵਿਸ਼ਵਾਸ ਕੀਤਾ ਸੀ, ਉਸ ਸਮੇਂ ਦੇ ਵਿਚਾਰ ਨਾਲ ਹੁਣ ਸਾਡੀ ਮੁਕਤੀ ਨੇੜੇ ਹੈ।

ਇਸ ਲਈ ਉਹ ਆਖਦਾ ਹੈ, ਹੇ ਸੌਣ ਵਾਲਿਆ, ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ! ਤਾਂ ਮਸੀਹ ਦਾ ਚਾਨਣ ਤੇਰੇ ਉੱਤੇ ਚਮਕੇਗਾ।