TSK

TSK · 2 ਇਤ 26:13

Treasury of Scripture Knowledge references in ਪੰਜਾਬੀ IRV.

Back to passage

ਅਤੇ ਅਬਿਯਾਹ ਜੰਗੀ ਸੂਰਮਿਆਂ ਦੀ ਫ਼ੌਜ ਜੋ ਚਾਰ ਲੱਖ ਚੁਣੇ ਹੋਏ ਮਨੁੱਖ ਸਨ ਲੈ ਕੇ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਉਹ ਦੇ ਟਾਕਰੇ ਵਿੱਚ ਪਾਲਾਂ ਬੰਨ੍ਹ ਕੇ ਅੱਠ ਲੱਖ ਚੁਣੇ ਹੋਏ ਸੂਰਮਿਆਂ ਦੀ ਫ਼ੌਜ ਨਾਲ ਲੜਾਈ ਲਈ ਆਇਆ

ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ਼ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ਼ ਚੁੱਕਦੇ ਅਤੇ ਤੀਰ ਚਲਾਉਂਦੇ ਸਨ ਅਤੇ ਇਹ ਸਾਰੇ ਸੂਰਬੀਰ ਯੋਧੇ ਸਨ।

¶ ਇਸ ਤੋਂ ਬਿਨ੍ਹਾਂ ਅਮਸਯਾਹ ਨੇ ਯਹੂਦਾਹ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਯਹੂਦਾਹ ਤੇ ਬਿਨਯਾਮੀਨ ਵਿੱਚ ਹਜ਼ਾਰ-ਹਜ਼ਾਰ ਤੇ ਸੌ-ਸੌ ਦੇ ਸਰਦਾਰਾਂ ਦੇ ਹੇਠਾਂ ਰੱਖਿਆ ਅਤੇ ਉਨ੍ਹਾਂ ਵਿੱਚੋਂ ਜਿਨ੍ਹਾਂ ਦੀ ਉਮਰ ਵੀਹ ਸਾਲਾਂ ਜਾਂ ਇਸ ਤੋਂ ਉੱਪਰ ਸੀ ਉਨ੍ਹਾਂ ਨੂੰ ਗਿਣਿਆ ਅਤੇ ਉਨ੍ਹਾਂ ਵਿੱਚ ਤਿੰਨ ਲੱਖ ਚੋਣਵੇਂ ਜੁਆਨ ਵੇਖੇ ਜਿਹੜੇ ਜੰਗ ਵਿੱਚ ਜਾਣ ਜੋਗ ਸਨ ਅਤੇ ਬਰਛੀ ਤੇ ਢਾਲ਼ ਵਰਤ ਸਕਦੇ ਸਨ